ਆਸਟ੍ਰੇਲੀਆ ‘ਚ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ; ਕੰਧਾਂ ‘ਤੇ ਲਿਖੀਆਂ ਗਾਲ੍ਹਾਂ

by nripost

ਭਾਰਤੀਆਂ ਦੀ ਮਨਪਸੰਦ ਵਿਦੇਸ਼ੀ ਧਰਤੀਆਂ ਵਿਚੋਂ ਖਾਸ ਤੌਰ ਤੇ ਵਿਦਿਆਰਥੀਆਂ ਦੇ ਸੁਪਨਿਆਂ ਦਾ ਦੇਸ਼ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਸਵਾਮੀਨਾਰਾਇਣ ਮੰਦਰ `ਤੇ ਕੰਧਾਂ ਤੇ ਨਫਰਤ ਨਾਲ ਭਰਪੂਰ ਮੈਸੇਜ ਲਿਖ ਮੁੜ ਹੋਏ ਨਸਲੀ ਹਮਲੇ ਕੀਤੇ ਜਾ ਰਹੇ ਹਨ । ਦੱਸਣਯੋਗ ਹੈ ਕਿ ਅਣਪਛਾਤੇ ਲੋਕਾਂ ਨੇ ਇੱਥੇ ਬੋਰੋਨੀਆ ਖੇਤਰ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਮਾਨਜਨਕ ਅਤੇ ਨਸਲੀ ਭਾਸ਼ਾ ਵਾਲੇ ਸੰਦੇਸ਼ਾਂ ਨਾਲ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਹੈ।

ਸਵਾਮੀਨਾਰਾਇਣ ਮੰਦਰ ਤੇ ਕੰਧਾਂ ਤੇ ਨਫਰਤ ਨਾਲ ਭਰਪੂਰ ਮੈਸੇਜ ਲਿਖ ਮੁੜ ਹੋਏ ਨਸਲੀ ਹਮਲੇ ਦਾ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ (ਵਿਕਟੋਰੀਆ ਚੈਪਟਰ) ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਰ ਸ਼ਾਂਤੀ, ਸ਼ਰਧਾ ਅਤੇ ਏਕਤਾ ਦਾ ਪ੍ਰਤੀਕ ਹੈ । ਅਜਿਹੀ ਘਟਨਾ ਸਾਡੀ ਧਾਰਮਿਕ ਆਜ਼ਾਦੀ ਅਤੇ ਪਛਾਣ `ਤੇ ਹਮਲਾ ਹੈ ।

ਆਸਟ੍ਰੇਲੀਆਈ ਪੁਲਸ ਦੇ ਬੁਲਾਰੇ ਅਨੁਸਾਰ ਬੋਰੋਨੀਆ ਅਤੇ ਬੇਸਵਾਟਰ ਖੇਤਰਾਂ ਵਿੱਚ 4 ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ, ਜਿਸ ਤਹਿਤ ਇੱਕ ਮੰਦਰ, ਦੋ ਰੈਸਟੋਰੈਂਟ ਅਤੇ ਇੱਕ ਇਲਾਜ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਪੁਲਸ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਨਫ਼ਰਤ ਭਰੇ ਵਿਵਹਾਰ ਲਈ ਕੋਈ ਜਗ੍ਹਾ ਨਹੀਂ ਹੈ ।

More News

NRI Post
..
NRI Post
..
NRI Post
..