ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚੋਂ ਮਿਲੇ 8 ਮੋਬਾਈਲ ਫੋਨ

by nripost

ਲੁਧਿਆਣਾ (ਨੇਹਾ): ਸਵੇਰ ਵੇਲੇ ਲੁਧਿਆਣਾ ਕੇਂਦਰੀ ਜੇਲ੍ਹ ਬੈਰਕਾਂ ਦੀ ਅਚਾਨਕ ਕੀਤੀ ਗਈ ਚੈਕਿੰਗ ਦੇ ਦੌਰਾਨ ਵੱਖ-ਵੱਖ ਹਵਾਲਾਤੀਆਂ ਦੇ ਕਬਜ਼ੇ 'ਚੋਂ 8 ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਸੇ ਦੌਰਾਨ ਵੱਖ-ਵੱਖ ਬੈਰਕਾਂ ਵਿੱਚ ਬੰਦ ਹਵਾਲਾਤੀਆਂ ਦੇ ਕਬਜ਼ੇ 'ਚੋਂ ਅੱਠ ਮੋਬਾਈਲ ਫੋਨ ਮਿਲੇ।

ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਹਵਾਲਾਤੀਆਂ ਨੇ ਆਪਣੇ ਕੋਲ ਇਤਰਾਜ਼ ਯੋਗ ਸਮੱਗਰੀ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਗਗਨਦੀਪ ਸਿੰਘ ਉਰਫ ਗਗਨਾ, ਰਣਜੋਧ ਸਿੰਘ ਉਰਫ ਭੋਲਾ, ਹਰਵਿੰਦਰ ਸਿੰਘ ਉਰਫ ਕਾਲੂਡ, ਜੋਹਨੀ ਕੁਮਾਰ, ਅਮਰਜੀਤ ਸਿੰਘ, ਹਰਜੀਤ ਸਿੰਘ , ਅਰਜੁਨ ਭੱਟੀ ਅਤੇ ਮਨੋਜ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।