ਪਾਕਿਸਤਾਨ ਨੂੰ ਭਾਰਤੀ ਫੌਜ ਦੀਆਂ ਸੂਚਨਾਵਾਂ ਭੇਜਣ ਵਾਲਾ ਵਿਅਕਤੀ ਗ੍ਰਿਫਤਾਰ

by nripost

ਪਟਿਆਲਾ (ਨੇਹਾ): ਪਟਿਆਲਾ ਪੁਲਿਸ ਨੇ ਪਾਕਿਸਤਾਨ ਨੂੰ ਭਾਰਤੀ ਫੌਜ ਦੀਆਂ ਸੂਚਨਾਵਾਂ ਭੇਜਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਲਗਪਗ ਡੇਢ ਸਾਲ ਤੋਂ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਵਲੋਂ ਭਾਰਤੀ ਫੌਜ ਦੀ ਤਸਵੀਰ ਅਤੇ ਹੋਰ ਸੂਚਨਾ ਇੰਟਰਨੈੱਟ ਰਾਹੀਂ ਪਾਕਿਸਤਾਨ ਭੇਜ ਰਿਹਾ ਸੀ।

ਇਕ ਲੜਕੀ ਦੀ ਫੇਸਬੁੱਕ ਪ੍ਰੋਫਾਈਲ ’ਤੇ ਸੂਚਨਾਵਾਂ ਭੇਜੀਆਂ ਜਾਂਦੀਆਂ ਸਨ ਤੇ ਇਸ ਬਦਲੇ ਉਸਨੂੰ ਪਾਕਿਸਤਾਨ ਤੋਂ ਪੈਸੇ ਵੀ ਭੇਜੇ ਗਏ ਸਨ। ਮੁਲਜ਼ਮ ਗੁਰਪ੍ਰੀਤ ਨਾਭਾ ਦੇ ਨੇੜਲੇ ਪਿੰਡ ਫਰੀਦਪੁਰ ਦਾ ਰਹਿਣ ਵਾਲਾ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚਾਰ ਮੋਬਾਇਲ ਫੋਨ ਬਰਾਮਦ ਹੋਏ ਹਨ। ਮੁਲਜ਼ਮ ਨੇ ਵੱਖ-ਵੱਖ ਤਰੀਕਾਂ 'ਚ ਕਰੀਬ 50 ਹਜ਼ਾਰ ਰੁਪਏ ਹਾਸਿਲ ਕੀਤੇ ਹਨ।

More News

NRI Post
..
NRI Post
..
NRI Post
..