ਅੰਮ੍ਰਿਤਸਰ ‘ਚ ਦੇਰ ਰਾਤ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਮੌਤ

by nripost

ਅੰਮ੍ਰਿਤਸਰ (ਨੇਹਾ): ਮੰਗਲਵਾਰ ਰਾਤ ਦੋ ਧਿਰਾਂ ਵਿਚ ਗੋਲੀਬਾਰੀ ਦੇ ਨਤੀਜੇ ਵਜੋਂ ਰਸਤੇ ਤੋਂ ਲੰਘ ਰਹੇ ਇਕ ਨੌਜਵਾਨ ਦੀ ਦਹਿਸ਼ਤ ਕਾਰਨ ਮੌਤ ਹੋ ਗਈ। ਫਾਇਰਿੰਗ ਵਿਚ ਇਕ ਹੋਰ ਨੌਜਵਾਨ ਦੀ ਲੱਤ ਤੇ ਗੋਲੀ ਲੱਗੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਜੀਠਾ ਰੋਡ ’ਤੇ ਸਥਿਤ ਕਾਲੋਨੀ ਗੰਡਾ ਸਿੰਘ ਵਾਲੇ ਦੀ ਗਲੀ ਨੰਬਰ ਤਿੰਨ ਵਿਚ ਰਹਿਣ ਵਾਲਾ ਵਿੱਕੀ (21) ਮੰਗਲਵਾਰ ਰਾਤ ਸਵਾ ਨੌਂ ਵਜੇ ਘਰੋਂ ਕਿਸੇ ਕੰਮ ਲਈ ਗਿਆ ਸੀ।

ਗਲੀ ਦੇ ਬਾਹਰ ਬਾਜ਼ਾਰ ਵਿਚ ਦੋ ਧਿਰਾਂ ਵਿਚ ਤਾਬੜਤੋੜ ਗੋਲੀਬਾਰੀ ਹੋ ਰਹੀ ਸੀ। ਇਕ-ਦੋ ਗੋਲੀਆਂ ਵਿੱਕੀ ਦੇ ਨੇੜਿਓਂ ਲੰਘੀਆਂ, ਜਿਸ ਨਾਲ ਉਹ ਡਰ ਗਿਆ। ਲਗਾਤਾਰ ਗੋਲੀਬਾਰੀ ਦੇਖ ਕੇ ਉਹ ਦਹਿਸ਼ਤ ਵਿਚ ਆ ਗਿਆ ਅਤੇ ਉੱਥੇ ਹੀ ਸੜਕ ’ਤੇ ਡਿੱਗ ਗਿਆ। ਉਸ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

More News

NRI Post
..
NRI Post
..
NRI Post
..