ਮਾਸਕੋ , 07 ਮਈ ( NRI MEDIA )
ਰੂਸ ਦੇ ਏਅਰੋਫੋਲਟ ਏਅਰਲਾਈਂਸ ਦੇ ਸੁਖੋਈ ਸੁਪਰਜੈਟ -100 ਜਹਾਜ਼ ਵਿਚ ਲੱਗੀ ਅੱਗ ਉੱਤੇ ਜ਼ਹਾਜ ਦੇ ਪਾਇਲਟ ਨੇ ਵੱਡਾ ਖੁਲਾਸਾ ਕੀਤਾ ਹੈ , ਪਾਇਲਟ ਡੈਨਿਸ ਯੇਵਡੌਕੀਮੋਵ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਜਹਾਜ਼ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਹਾਲਾਂਕਿ, ਪਾਇਲਟ ਨੇ ਇਸ ਨੂੰ ਸਪੱਸ਼ਟ ਨਹੀਂ ਕੀਤਾ ਕਿ ਬਿਜਲੀ ਸਿੱਧੇ ਤੌਰ 'ਤੇ ਜਹਾਜ਼ ਉੱਤੇ ਡਿੱਗੀ ਸੀ ਜਾ ਨਹੀਂ ,ਉਨ੍ਹਾਂ ਨੇ ਕਿਹਾ ਕਿ ਸਭ ਕੁਝ ਬਹੁਤ ਤੇਜੀ ਨਾਲ ਵਾਪਰਿਆ , ਜ਼ਿਕਰਯੋਗ ਹੈ ਕਿ ਸੁਖੋਈ ਸੁਪਰਜੈਟ -100 ਜਹਾਜ਼ 'ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਸੀ , ਇਸ ਹਾਦਸੇ ਵਿਚ 41 ਲੋਕਾਂ ਦੀ ਮੌਤ ਹੋ ਗਈ ਸੀ |
ਸੁਖੋਈ ਸੁਪਰ ਜੈੱਟ-100 ਪਾਇਲਟ ਨੇ ਕਿਹਾ ਕਿ ਅਸਮਾਨੀ ਬਿਜਲੀ ਦੇ ਕਾਰਨ ਸਾਡਾ ਸੰਪਰਕ ਟੁੱਟ ਗਿਆ ਸੀ , ਅਸੀਂ ਆਪਣੇ ਰੇਡੀਓ ਤੋਂ ਏਅਰ ਸਰਵੀਲੈਂਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਦੇਰ ਸੰਪਰਕ ਹੋਣ ਤੋਂ ਬਾਅਦ ਟੁੱਟ ਗਿਆ , ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿਸੇ ਨਾਲ ਵੀ ਸੰਪਰਕ ਕਰਨਾ ਸੰਭਵ ਨਹੀਂ ਸੀ , ਫਲਾਈਟ ਅਟੈਂਡੈਂਟ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, "ਅਸੀਂ ਫਲਾਈਟ ਵਿੱਚ ਸੀ ਅਤੇ ਚਾਰੇ ਪਾਸੇ ਕਾਲੇ ਬੱਦਲ ਸਨ , ਓਥੇ ਬਹੁਤ ਤੇਜ਼ੀ ਨਾਲ ਮੀਂਹ ਪੈ ਰਿਹਾ ਸੀ ਉਦੋਂ ਹੀ ਬਹੁਤ ਉੱਚੀ ਆਵਾਜ਼ ਆਈ ਅਤੇ ਬਿਜਲੀ ਵਰਗਾ ਕੁਝ ਚਮਕਿਆ, ਇਹ ਸਭ ਬਹੁਤ ਤੇਜ਼ੀ ਨਾਲ ਹੋਇਆ |
ਰੂਸੀ ਖੋਜ ਏਜੰਸੀ ਨੇ ਕਿਹਾ, "ਜਹਾਜ਼ ਦੇ ਦੋਨੋ ਫਲਾਇਟ ਰਿਕਾਰਡਰ ਬਰਾਮਦ ਕੀਤੇ ਗਏ ਹਨ , ਇਨਾ ਵਿੱਚੋ ਇਕ ਡਾਟਾ ਰਿਕਾਰਡਰ ਅਤੇ ਇਕ ਵਾਈਸ ਰਿਕਾਰਡਰ ਸੀ , ਇਸ ਤੋਂ ਬਾਅਦ ਹੁਣ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ |



