Punjab: ਸ਼ਹਿਰ ‘ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਬਿਜਲੀ ਕੱਟ

by nripost

ਤਲਵਾੜਾ (ਡੀ.ਸੀ.): ਇੰਜੀਨੀਅਰ ਚਤਰ ਸਿੰਘ, ਸਬ ਡਿਵੀਜ਼ਨਲ ਅਫਸਰ ਪੀ.ਐਸ.ਪੀ.ਸੀ.ਐਲ. ਤਲਵਾੜਾ ਨੇ ਦੱਸਿਆ ਕਿ 2 ਅਗਸਤ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ, 66 ਕੇ.ਵੀ. ਅਮਰੋਹ ਤੋਂ ਚੱਲਣ ਵਾਲੀ 11kV ਰਾਮਗੜ੍ਹ ਫੀਡਰ ਦੇ ਅਧੀਨ ਆਉਣ ਵਾਲੇ ਪਿੰਡਾਂ ਭਵਾਨੌਰ, ਭਟੋਲੀ, ਕਰਟੋਲੀ, ਰਾਮਗੜ੍ਹ, ਅਮਰੋਹ, ਨੰਗਲ-ਖਾਨੋਦਾਂ, ਸਾਧਨੀਆਂ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।