ਅਮਰੀਕਾ : ਭਾਰਤੀ ਮੂਲ ਦੇ ਵਿਅਕਤੀ ਤੇ ਲਗੇ ਠੱਗੀ ਕਰਨ ਦੇ ਦੋਸ਼

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) :  ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਰਮੇਸ਼ ਕ੍ਰਿਸ਼ ਨਾਥਨ ਦੇ ਖਿਲਾਫ ਨਿਵੇਸ਼ ਯੋਜਨਾ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਲਗਾਏ ਗਏ ਹਨ। ਨਾਥਨ ਨੇ ਨਿਵੇਸ਼ਕਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਧਨ ਦੀ ਵਰਤੋਂ ਪ੍ਰੋਟੋਟਾਈਪ ਕੌਮਾਂਤਰੀ ਪੁਲਾੜ ਅਤੇ ਪੁਲਾੜ ਨਾਲ ਸਬੰਧਤ ਪ੍ਰਣਾਲੀਆਂ 'ਤੇ ਸੋਧ ਕਰਨ ਲਈ ਕਰੇਗਾ ਪਰ ਉਸ ਨੇ ਇਸ ਧਨ ਦਾ ਇਸਤੇਮਾਲ ਨਿੱਜੀ ਖਰਚ ਲਈ ਕੀਤਾ। ਅਮਰੀਕੀ ਅਟਾਰਨੀ ਡੈਵਿਡ ਐਂਡਰਸਨ ਅਤੇ ਸੰਘੀ ਜਾਂਚ ਬਿਊਰੋ ਦੇ ਵਿਸ਼ੇਸ਼ ਏਜੰਟ ਜਾਨ ਬੇਨੇਟ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਰਮੇਸ਼ ਕ੍ਰਿਸ਼ ਨਾਥਨ (37) 'ਤੇ ਨਿਵੇਸ਼ ਯੋਜਨਾ 'ਚ ਠੱਗੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। 

ਉਸ ਦਾ ਸਬੰਧ ਭਾਰਤ ਦੇ ਚੇਨੱਈ ਨਾਲ ਦੱਸਿਆ ਜਾ ਰਿਹਾ ਹੈ। ਨਾਥਨ ਦੇ ਖਿਲਾਫ ਠੱਗੀ, ਧਨ ਸੋਧ ਅਤੇ ਪਛਾਣ ਬਦਲਣ ਦੇ ਕਈ ਦੋਸ਼ ਲੱਗੇ ਹਨ। ਉਸ ਨੂੰ ਪਿਛਲੇ ਹਫਤੇ ਲਾਸ ਏਂਜਲਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਸਣਯੋਗ ਹੈ ਕਿ ਨਾਥਨ ਨੇ ਨਿਵੇਸ਼ਕਾਂ ਤੋਂ ਮਿਲੇ ਧਨ ਦੀ ਵਰਤੋਂ ਕਥਿਤ ਰੂਪ ਨਾਲ ਆਪਣੇ ਨਿੱਜੀ ਖਰਚ ਲਈ ਕੀਤਾ ਜਾਂ ਧਨ ਨੂੰ ਆਪਣੇ, ਆਪਣੀ ਮਾਂ ਅਤੇ ਸਾਬਕਾ ਪ੍ਰੇਮਿਕਾ ਦੇ ਬੈਂਕ ਖਾਤਿਆਂ 'ਚ ਭੇਜ ਦਿੱਤਾ। ਜੇਕਰ ਉਸ ਨੂੰ ਦੋਸ਼ੀ ਪਾਇਆ ਜਾਂਦਾ ਹੈ ਕਿ ਉਸ ਨੂੰ 20 ਸਾਲ ਦੀ ਕੈਦ ਹੋ ਸਕਦੀ ਹੈ ਅਤੇ 250,000 ਦਾ ਵਧੇਰੇ ਜ਼ੁਰਮਾਨਾ ਲੱਗ ਸਕਦਾ ਹੈ।

More News

NRI Post
..
NRI Post
..
NRI Post
..