ਡੇਨਵਰ , 08 ਮਈ ( NRI MEDIA )
ਅਮਰੀਕਾ ਦੇ ਕੋਲੋਰਾਡੋ ਸਥਿਤ ਸਕੂਲ ਵਿੱਚ ਦੋ ਹਮਲਾਵਰਾਂ ਨੇ ਮੰਗਲਵਾਰ ਨੂੰ ਅੰਨ੍ਹੇਵਾਹ ਗੋਲੀਆਂ ਚਲਾਈਆਂ , ਘਟਨਾ ਡੈਨਵਰ ਸ਼ਹਿਰ ਤੋਂ ਚੌਵੀ ਕਿਲੋਮੀਟਰ ਦੂਰ ਐੱਸਡੀਐੱਮ ਸਕੂਲ ਦੇ ਵਿੱਚ ਵਾਪਰੀ ਹੈ , ਇਸ ਹਮਲੇ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਜਦਕਿ ਅੱਠ ਹੋਰ ਵਿਦਿਆਰਥੀ ਜ਼ਖ਼ਮੀ ਹੋਏ ਹਨ , ਹਸਪਤਾਲ ਵਿਚ ਭਰਤੀ ਕਰਵਾਏ ਗਏ ਵਿਦਿਆਰਥੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ , ਡਗਲਸ ਕਾਊਂਟੀ ਦੇ ਸ਼ੈਰਿਫ ਟੋਨੀ ਸਪਰਲਾਕ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੁਪਹਿਰ ਦੋ ਵਜੇ ਵਾਪਰੀ ਹੈ , ਪੁਲਸ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਅਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ |
ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਵਿੱਚ ਸ਼ਾਮਲ ਇਕ ਸਕੂਲ ਦਾ ਹੀ ਵਿਦਿਆਰਥੀ ਹੈ , ਇਨਾ ਵਿੱਚੋ ਇਕ ਬਾਲਗ਼ ਹੈ ਜਦਕਿ ਦੂਜਾ ਨੌਜਵਾਨ ਨਾਬਾਲਗ ਹੈ , ਇਹ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ 1850 ਵਿਦਿਆਰਥੀ ਸਕੂਲ ਵਿਚ ਮੌਜੂਦ ਸਨ , ਬੰਦੂਕਧਾਰੀਆਂ ਨੇ ਸਕੂਲ ਵਿਚ ਦਾਖਲ ਹੋ ਕੇ ਦੋ ਕਲਾਸਾਂ ਵਿਚ ਵਿਦਿਆਰਥੀਆਂ 'ਤੇ ਗੋਲੀਆਂ ਚਲਾਈਆਂ, ਕਈ ਵਿਦਿਆਰਥੀਆਂ ਨੂੰ ਗੋਲੀਬਾਰੀ ਦੌਰਾਨ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |
ਡਗਲਸ ਕਾਊਂਟੀ ਦੇ ਸ਼ੈਰਿਫ ਦੇ ਦਫਤਰ ਨੇ ਘਟਨਾ ਤੋਂ ਪੰਜ ਘੰਟੇ ਬਾਅਦ ਟਵੀਟ ਕੀਤਾ, "ਬਹੁਤ ਉਦਾਸ ਹੋ ਕੇ ਅਸੀਂ ਇਹ ਪੁਸ਼ਟੀ ਕਰ ਰਹੇ ਹਾਂ ਕਿ ਇਕ ਸਕੂਲ ਦੇ ਵਿਦਿਆਰਥੀ ਦੀ ਅੱਜ ਗੋਲੀਬਾਰੀ ਦੀ ਘਟਨਾ ਵਿੱਚ ਮੌਤ ਹੋ ਗਈ ਹੈ , ਡਗਲਸ ਕਾਊਂਟੀ ਦੇ ਕੋਰੋਨਰ ਜੇਲ ਰੋਮੇਨ ਨੇ ਅਧਿਕਾਰਿਕ ਤੌਰ 'ਤੇ ਵਿਦਿਆਰਥੀ ਦੀ ਪਛਾਣ ਨਹੀਂ ਦੱਸੀ , ਉਨ੍ਹਾਂ ਕਿਹਾ ਕਿ ਉਹ 18 ਸਾਲ ਦਾ ਇਕ ਵਿਦਿਆਰਥੀ ਸੀ |
ਅਮਰੀਕਾ ਵਿਚ, ਹਮਲਾਵਰਾਂ ਨੇ ਕਈ ਸਕੂਲਾਂ ਅਤੇ ਕਾਲਜਾਂ ਨੂੰ ਨਿਸ਼ਾਨਾ ਬਣਾਇਆ ਹੈ , ਪਿਛਲੇ ਹਫ਼ਤੇ, ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਗੋਲੀਬਾਰੀ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ. ਸੀ ਉਸੇ ਸਮੇਂ, ਚਾਰ ਲੋਕ ਜ਼ਖ਼ਮੀ ਹੋਏ ਸਨ |



