ਮੁੰਬਈ,9 ਮਈ (ਰਣਜੀਤ ਕੌਰ):
ਮਲਾਇਕਾ ਅਰੋੜਾ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਅਫਵਾਹਾਂ ਦਸਦੇ ਹੋਏ ਅਰਜੁਨ ਕਪੂਰ ਨੇ ਕਿਹਾ ਕਿ ਜਦੋਂ ਉਹ ਵਿਆਹ ਕਰਵਾਉਣਗੇ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਵੇਗਾ , ਅਰਜੁਨ ਨੇ ਪੀ. ਟੀ. ਆਈ. ਨੂੰ ਦਸਿਆ ਕਿ ਫਿਲਹਾਲ ਮੈਂ ਵਿਆਹ ਨਹੀਂ ਕਰਵਾ ਰਿਹਾ ਹਾਂ ਜਿਸ ਦਿਨ ਮੈਂ ਵਿਆਹ ਕਰਵਾਉਗਾਂ ਉਸ ਦਿਨ ਮੈਂ ਇਸ ਬਾਰੇ ਖੁੱਲ੍ਹ ਕੇ ਗਲ ਕਰੂੰਗਾ, ਇਹ ਪੁੱਛੇ ਜਾਣ ਤੇ ਕਿ ਉਹ ਆਪਣੇ ਵਿਆਹ ਨੂੰ ਛੁਪਾ ਰਹੇ ਹਨ ਤਾਂ ਓਨਾ ਜਵਾਬ ਦਿੱਤਾ ਕਿ ਕੋਈ ਆਪਣੇ ਵਿਆਹ ਨੂੰ ਕਿਉ ਛੁਪਾਏਗਾ ਮੇਰੇ ਕੋਲ ਇਸ ਨੂੰ ਲੁਕਾਉਣ ਦਾ ਕੋਈ ਕਾਰਨ ਨਹੀਂ ਹੈ , ਅਰਜੁਨ ਕਪੂਰ ਅੱਜ ਕਲ 45 ਸਾਲਾਂ ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ,ਮਲਾਇਕਾ ਦਾ ਵਿਆਹ ਅਭਿਨੇਤਾ- ਨਿਰੇਦਸ਼ਕ ਅਰਬਾਜ਼ ਖਾਨ ਨਾਲ ਹੋਇਆ ਸੀ ਪਰ 2017 ਵਿਚ ਓਨਾ ਦਾ ਤਲਾਕ ਹੋ ਗਿਆ ਸੀ |
33 ਸਾਲਾਂ ਦੇ ਅਭਿਨੇਤਾ ਕਿਹਾ ਕਿ ਉਹ ਫਿਲਹਾਲ ਕੰਮ ਵਲ ਧਿਆਨ ਦੇ ਰਹੇ ਹਨ , ਨਾਲ ਹੀ ਓਨਾ ਨੇ ਕਿਹਾ ਕਿ ਮੈਂ ਇੱਕ ਅਭਿਨੇਤਾ ਹਾਂ ਤੇ ਮੇਰੀ ਜ਼ਿੰਦਗੀ ਨਿੱਜੀ ਨਹੀਂ ਪਬਲਿਕ ਹੈ ਮੈਂ ਇਸ ਪ੍ਰੋਫੇਸ਼ਨ 'ਚ ਕੰਮ ਕਰ ਰਿਹਾ ਹਾਂ ਅਤੇ ਇਸ ਗਲ ਤੋਂ ਚੰਗੀ ਤਰ੍ਹਾਂ ਜਾਗਰੂਕ ਹਾ ਕਿ ਮੇਰੀ ਨਿੱਜੀ ਜ਼ਿੰਦਗੀ ਚ ਦਖਲਅੰਦਾਜੀ ਕੀਤੀ ਜਾਵੇਗੀ ਪਰ ਮੈਨੂੰ ਹੁਣ ਇਸ ਗਲ ਦੀ ਚਿੰਤਾ ਨਹੀਂ ਹੁੰਦੀ।
ਉਨਾ ਨੇ ਅੱਗੇ ਗਲ ਕਰਦਿਆ ਕਿਹਾ ਕਿ ਜੇਕਰ ਮੈਂ ਕੁਝ ਵੀ ਬੋਲਾਂਗਾ ਤਾਂ ਲੋਕ ਲਿਖਣਾ ਬੰਦ ਨਹੀਂ ਕਰਨਗੇ , ਅਰਜੁਨ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਉਹ ਇਕ ਪਬਲਿਕ ਫਿਗਰ ਹਨ ਅਤੇ ਮੀਡੀਆ ਮੇਰੀ ਨਿੱਜੀ ਜ਼ਿੰਦਗੀ ਬਾਰੇ ਪੁੱਛੇਗੀ,ਕੁਝ ਲੋਕ ਇੱਜਤ ਨਾਲ ਪੁੱਛਦੇ ਹਨ ਤੇ ਕੁਝ ਲੋਕ ਤੁਹਾਨੂੰ ਖਿਜਾਉਣ ਲਈ ,ਇੱਕ ਅਭਿਨੇਤਾ ਹੋਣ ਦੇ ਨਾਤੇ ਤੁਹਾਨੂੰ ਇਸ ਚੀਜ ਲਈ ਹਮੇਸ਼ਾ ਤਿਆਰ ਰਹਿਣਾ ਪੈਂਦਾ ਹੈ , ਮੈਂ ਲੋਕਾਂ ਦੇ ਵਿਚਾਰਾਂ ਦੀ ਇੱਜਤ ਕਰਦਾ ਹਾਂ ਪਰ ਮੈਨੂੰ ਓਹਨਾ ਨਾਲ ਸਹਿਮਤ ਹੋਣ ਦੀ ਜਰੂਰਤ ਨਹੀਂ ਹੈ।
ਅਰਜੁਨ ਕਪੂਰ ਫਿਲਹਾਲ ਆਪਣੀ ਆਉਣ ਵਾਲੀ ਫਿਲਮ ਇੰਡੀਆਜ਼ ਮੋਸਟ ਵਾਂਟਡ ਨੂੰ ਪ੍ਰਮੋਟ ਕਰ ਰਹੇ ਹਨ , ਓਹ ਯਸ਼ਰਾਜ ਦੀ ਅਗਲੀ ਫਿਲਮ 'ਸੰਦੀਪ ਅਤੇ ਪਿੰਕੀ ਫਰਾਰ' ਵਿਚ ਵੀ ਨਜ਼ਰ ਆਉਣਗੇ ਜੋ ਦਿਬਾਕਰ ਬੈਨਰਜੀ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ , ਇਸ ਤੋਂ ਇਲਾਵਾ ਉਹ ਆਸ਼ੂਤੋਸ਼ ਗੋਵਾਰੀਕਰ ਦੀ ਪੀਰੀਅਡ ਡਰਾਮਾ ਪਾਣੀਪਤ ਵਿਚ ਨਜ਼ਰ ਆਉਣਗੇ।



