ਤਰਨ ਤਾਰਨ (ਰਮਨ): ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ ਨੇ ਤਰਨ ਤਾਰਨ, ਭਿੱਖੀਵਿੰਡ, ਪੱਟੀ ਅਤੇ ਖੇਮਕਰਨ ਕਸਬੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਅਕਤੀ/ਸੰਸਥਾਵਾਂ/ਦੁਕਾਨਦਾਰਾਂ/ ਜਿਨ੍ਹਾਂ ਫੈਕਟਰੀਆਂ/ਰੈਸਟੋਰੈਂਟਾਂ ਆਦਿ ਨੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਜਮ੍ਹਾ ਨਹੀਂ ਕਰਵਾਇਆ ਹੈ, ਉਹ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ ਓ.ਟੀ.ਐਸ. (ਵਨ ਟਾਈਮ ਸੈਟਲਮੈਂਟ) ਸਕੀਮ ਦਾ ਲਾਭ ਉਠਾ ਕੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਦੀ ਬਕਾਇਆ ਰਕਮ ਬਿਨਾਂ ਵਿਆਜ ਅਤੇ ਜੁਰਮਾਨੇ ਦੇ ਜਮ੍ਹਾ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ 31 ਜੁਲਾਈ 2025 ਤੱਕ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਹੁਣ ਇਸ ਆਖਰੀ ਮਿਤੀ ਨੂੰ 15 ਅਗਸਤ 2025 ਤੱਕ ਵਧਾ ਦਿੱਤਾ ਹੈ। ਹੁਣ ਸ਼ਹਿਰ ਵਾਸੀ ਆਪਣਾ ਜਾਇਦਾਦ ਟੈਕਸ / ਬਕਾਇਆ ਮਕਾਨ ਟੈਕਸ ਬਿਨਾਂ ਕਿਸੇ ਵਿਆਜ ਦੇ 15 ਅਗਸਤ 2025 ਤੱਕ ਜਮ੍ਹਾ ਕਰਵਾ ਸਕਦੇ ਹਨ। ਇਸ ਸਹੂਲਤ ਲਈ, ਤਰਨਤਾਰਨ, ਭਿੱਖੀਵਿੰਡ, ਪੱਟੀ ਅਤੇ ਖੇਮਕਰਨ ਦੇ ਵਸਨੀਕਾਂ ਲਈ ਨਗਰ ਕੌਂਸਲ, ਤਰਨਤਾਰਨ, ਪੱਟੀ, ਭਿੱਖੀਵਿੰਡ ਅਤੇ ਖੇਮਕਰਨ ਦੀ ਪ੍ਰਾਪਰਟੀ ਟੈਕਸ ਸ਼ਾਖਾ 09 ਅਗਸਤ ਅਤੇ 10 ਅਗਸਤ 2025 (ਸ਼ਨੀਵਾਰ ਅਤੇ ਐਤਵਾਰ) ਨੂੰ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ। ਇਹ ਸਕੀਮ 15 ਅਗਸਤ, 2025 ਤੱਕ ਲਾਗੂ ਰਹੇਗੀ, ਅਤੇ ਜੇਕਰ ਇਸ ਤਾਰੀਖ ਤੱਕ ਕੋਈ ਸਰਕਾਰੀ ਛੁੱਟੀ ਵੀ ਪੈਂਦੀ ਹੈ, ਤਾਂ ਵੀ ਨਗਰ ਕੌਂਸਲਾਂ ਦੀ ਜਾਇਦਾਦ ਟੈਕਸ ਸ਼ਾਖਾ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ।



