ਬਾਬਾ ਬਕਾਲਾ ਵਿਖੇ ਕਾਨਫਰੰਸ ਦੌਰਾਨ ਲੈਂਡ ਪੂਲਿੰਗ ਪਾਲਿਸੀ ‘ਤੇ ਬੋਲੇ ਸੁਖਬੀਰ ਬਾਦਲ

by nripost

ਬਾਬਾ ਬਕਾਲਾ (ਰਾਘਵ): ਰੱਖੜ ਪੁੰਨਿਆ ਮੌਕੇ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਇਕਜੁਟ ਨਾ ਹੋਣ ਕਰਕੇ ਹੀ ਵਿਰੋਧੀ ਸਾਡੇ 'ਤੇ ਭਾਰੂ ਪੈ ਗਏ ਹਨ। ਇਸ ਦਾ ਨਤੀਜਾ ਹੈ ਜੋ ਕੌਮ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਕਮਜ਼ੋਰ ਹੋਣ ਕਾਰਣ ਅੱਜ ਪਟਨਾ ਸਾਹਿਬ, ਹਜ਼ੂਰ ਸਾਹਿਬ 'ਤੇ ਵਿਰੋਧੀਆਂ ਦਾ ਕਬਜ਼ਾ ਹੋ ਗਿਆ। ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਦਿੱਲੀ ਵਿਚ ਹੋਰ ਬੰਦੇ ਕਾਬਜ਼ ਹੋ ਗਏ। ਸੁਖਬੀਰ ਨੇ ਕਿਹਾ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸੁਖਬੀਰ ਨੇ ਕਿਹਾ ਕਿ ਮੁਸਲਮਾਨ ਭਾਈਚਾਰਾ ਸਮਝਦਾ ਹੈ ਕਿ ਬਾਬਰੀ ਮਸਜਿਦ ਭਾਜਪਾ ਨੇ ਢਾਹੀ ਹੈ, ਇਸ ਲਈ ਉਹ ਕਦੇ ਵੀ ਭਾਜਪਾ ਦੇ ਹੱਕ ਵਿਚ ਨਹੀਂ ਭੁਗਤਣਗੇ ਕਿਉਂਕਿ ਉਨ੍ਹਾਂ ਵਿਚ ਏਕਤਾ ਹੈ ਪਰ ਬਹਾਦਰ ਅਖਵਾਉਣ ਵਾਲੀ ਕੌਮ ਵਿਚ ਇਕ ਫੀਸਦੀ ਵੀ ਏਕਤਾ ਨਹੀਂ ਹੈ। ਜਿਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਅਸੀਂ ਮੁੜ ਉਸੇ ਪਾਰਟੀ ਨੂੰ ਸੱਤਾ ਸੌਂਪ ਦਿੱਤੀ। ਸੁਖਬੀਰ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ ਪਰ ਸਰਕਾਰ ਅੱਜ ਤਕ ਨਸ਼ੇ ਦੇ ਮਾਮਲੇ ਵਿਚ ਮਜੀਠੀਆ ਖ਼ਿਲਾਫ਼ ਇਕ ਵੀ ਚਲਾਨ ਪੇਸ਼ ਨਹੀਂ ਕਰ ਸਕੀ ਹੈ ਜਦਕਿ ਜਾਣ ਬੁੱਝ ਕੇ ਇਸ ਮਾਮਲੇ ਵਿਚ ਸਿਰਫ ਸਿਆਸਤ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..