ਓਟਾਵਾ,13 ਮਈ , ਰਣਜੀਤ ਕੌਰ ( NRI MEDIA )
ਨਵੀਂ ਬ੍ਰੰਜ਼ਵਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਬਿਜਨੇਸ ਵਿਭਾਗ ਦੇ ਡੀਨ ਫੈਜ਼ਲੇ ਸਿੱਦੀਕੀ ਨੇ ਕਿਹਾ ਕਿ ਹਾਲ ਦੇ ਸਾਲਾਂ ਵਿਚ ਭਾਰਤ ਅਤੇ ਚੀਨ ਤੋ ਜ਼ਆਦਾ ਵਿਦਿਆਰਥੀ ਕੈਨੇਡਾ ਆ ਰਹੇ ਹਨ ਪਰ ਪਾਕਿਸਤਾਨ ਅਤੇ ਨਾਈਜੀਰੀਆ ਤੋਂ ਬਿਨੈਕਾਰਾਂ ਲਈ ਵੀਜ਼ੇ ਸਿਰਦਰਦ ਬਣੇ ਹੋਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ , ਸੁਰੱਖਿਆ ਜਾਂਚ ਦੇ ਇੰਨੇ ਸਖਤ ਹੋਣ ਦੇ ਕਾਰਨ ਬਹੁਤ ਘਟ ਲੋਕਾਂ ਨੂੰ ਵੀਜ਼ਾ ਮਿਲਿਆ ਹੈ ਅਤੇ ਇਹ ਵਿਦਿਆਰਥੀਆ ਅਤੇ ਯੂਨੀਵਰਸਿਟੀਆਂ ਖਾਸ ਤੌਰ ਤੇ ਅਟਲਾਂਟਿਕ ਕੈਨੇਡਾ ਦੀਆਂ ਯੂਨੀਵਰਸਿਟੀਆਂ ਲਈ ਨਿਰਾਸ਼ਾਜਨਕ ਹੈ ।
ਕੈਨੇਡਾ ਵਧੇਰੇ ਅੰਤਰ ਰਾਸ਼ਟਰੀ ਵਿਦਿਆਰਥੀਆ ਨੂੰ ਆਰਥਿਕ ਲਾਭ ਨੂੰ ਵਧਾਉਣ ਦੇ ਇੱਕ ਢੰਗ ਦੇ ਰੂਪ ਵਿਚ ਖਿੱਚਣਾ ਚਾਹੁੰਦਾ ਹੈ ਜੋ ਕਿ ਹਰ ਸਾਲ ਅਰਬਾਂ ਡਾਲਰ ਹੁੰਦਾ ਹੈ , ਓਟਾਵਾ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇ ਫੈਡਰਲ ਸਰਕਾਰ ਦੇ ਅਧਿਕਾਰੀਆ ਨੂੰ ਇਸ ਮਾਮਲੇ ਵਲ ਧਿਆਨ ਦੇਣ ਦੀ ਅਪੀਲ ਕੀਤੀ ਹੈ , ਨਦੀਮ ਕਿਆਨੀ ਨੇ ਐਕਸੇਸ ਟੂ ਇਨਫੋਰਮੇਸ਼ਨ ਐਕਟ ਦੁਆਰਾ ਹਾਸਲ ਕੀਤੇ ਗਏ ਦਸਤਾਵੇਜ਼ਾਂ ਵਲ ਇਸ਼ਾਰਾ ਕਰਦਿਆਂ ਕਿਹਾ ਕਿ 2015 ਵਿਚ ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਵੀਜ਼ਾ ਦੀ ਸਫਲ ਦਰ 68% ਹੈ ਜਦ ਕਿ ਪਾਕਿਸਤਾਨੀ ਵਿਦਿਆਰਥੀਆ ਦੀ ਦਰ ਸਿਰਫ 32% ਸੀ।
ਕਿਆਨੀ ਨੇ ਇਕ ਈਮੇਲ ਵਿਚ ਕਿਹਾ ਕਿ ਕੈਨੇਡੀਅਨ ਯੂਨੀਵਰਸਿਟੀਆ ਪਾਕਿਸਤਾਨੀ ਵਿਦਿਆਰਥੀਆ ਵਿਚ ਬਹੁਤ ਮਸ਼ਹੂਰ ਹਨ ਪਰ ਵੀਜ਼ਾ ਦੀਆਂ ਮੁਸ਼ਕਲਾਂ ਕਰਕੇ ਬਹੁਤ ਸਾਰੇ ਵਿਦਿਆਰਥੀ ਦੂਜੇ ਦੇਸ਼ਾ ਵਲ ਨੂੰ ਜਾ ਰਹੇ ਹਨ ਜਿਸ ਨਾਲ ਯੂਨੀਵਰਸਿਟੀਆਂ ਨੂੰ ਮਾਲੀਆ ਨੁਕਸਾਨ ਹੋ ਰਿਹਾ ਹੈ , ਇਮੀਗਰੇਸ਼ਨ ਮਿਨੀਸਟਰ ਅਹਿਮਦ ਹੁਸੈਨ ਨੇ ਕਿਹਾ ਕਿ ਇੱਕ ਦੇਸ਼ ਦੀ ਤੁਲਨਾ ਦੂਜੇ ਦੇਸ਼ ਨਾਲ ਨਹੀਂ ਕੀਤੀ ਜਾ ਸਕਦੀ ਹੈ ਦੇਸ਼ ਦੇ ਆਪਣੀਆਂ ਸ਼ਰਤਾ ਅਤੇ ਆਰਥਿਕ ਹਾਲਤ ਹੁੰਦੇ ਹਨ , ਉਨ੍ਹਾਂ ਕਿਹਾ ਕਿ ਸਰਕਾਰ ਪਾਕਿਸਤਾਨ ਦੇ ਬਿਨੈਕਾਰਾਂ ਲਈ ਜਲਦੀ ਹੀ ਪ੍ਰੋਗਰਾਮ ਦੇ ਵਿਸਥਾਰ ਦੀ ਘੋਸ਼ਣਾ ਕਰੇਗੀ ਜੋ ਕਿ ਵਿਦਿਆਰਥੀਆ ਦੀ ਸਿੱਧੀ ਧਾਰਾ ਵਜੋਂ ਜਾਣੀ ਜਾਂਦੀ ਹੈ।ਇਸ ਵਿਚ ਪਹਿਲਾ ਹੀ ਭਾਰਤ,ਚੀਨ, ਫਿਲੀਪੀਂਜ਼ ਅਤੇ ਵੀਅਤਨਾਮ ਦੇ ਵਿਦਿਆਰਥੀ ਸ਼ਾਮਲ ਹਨ , ਇਸ ਵਿਚ ਸਾਰੇ ਬਿਨੈਕਾਰਾਂ ਨੂੰ ਕੇਸ ਦੀ ਗੁਣਵਤਾ ਅਤੇ ਕੈਨੇਡੀਅਨ ਕਾਨੂੰਨ ਦੁਆਰਾ ਨਿਰ ਪੱਖ ਰੂਪ ਵਿਚ ਮੁਲਾਂਕਣ ਕੀਤਾ ਜਾਂਦਾ ਹੈ।
ਹੁਸੈਨ ਨੇ ਕਿਹਾ ਕਿ ਵਿਜ਼ੇ ਦੇ ਸਾਰੇ ਫੈਸਲੇ ਵੀਜ਼ਾ ਅਫ਼ਸਰਾਂ ਦੁਆਰਾ ਕੀਤਾ ਕੀਤੇ ਜਾਂਦੇ ਹਨ।ਨਾਲ ਹੀ ਉਨਾ ਕਿਹਾ ਕਿ ਵਿਦਿਆਰਥੀਆ ਨੂੰ ਪਰਮਿਟ ਦਿਲਾਉਣ ਲਈ ਸਕੂਲਾਂ ਨੂੰ ਸਿੱਧਾ ਵੀਜ਼ਾ ਆਫਿਸ ਅਤੇ ਐਂਬੈਸੀ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਸਰਕਾਰ ਦੇ ਸਾਰੇ ਮਾਪਦੰਡਾਂ ਦੀ ਵਿਆਖਿਆ ਕੀਤੀ ਜਾ ਸਕੇ , ਬਿਨੈਕਾਰਾਂ ਨੂੰ ਇਹ ਦਰਸਾਉਨਾ ਵੀ ਮਹਤਵਪੂਰਨ ਹੈ ਕਿ ਕੈਨੇਡਾ ਵਿਚ ਉਹ ਆਪਣੇ ਆਪ ਨੂੰ ਵਿੱਤੀ ਸਹਾਇਤਾ ਦੇ ਸਕਦੇ ਹਨ।
ਵੀਜ਼ਾ ਲਗਾਉਣ ਸਮੇਂ ਕਿਹੜੀਆਂ ਗੱਲਾਂ ਦਾ ਰੱਖੀਏ ਧਿਆਨ -
ਕੈਨੇਡਾ ਦੇ ਇੰਸਟੀਚਿਊਟਸ ਅਤੇ ਕਾਲੇਜਸ ਦੀ ਮੁਖੀ ਡੈਨਿਸ ਅਮਿਯੋਟ ਨੇ ਕਿਹਾ ਕਿ ਵੀਜ਼ਾ ਅਧਿਕਾਰੀਆ ਨੂੰ ਕੋਲ ਜ਼ਿਆਦਾ ਸਮਾਂ ਨਹੀ ਹੁੰਦਾ ਇਸ ਲਈ ਜਾਂਚ ਵੇਲੇ ਅਗਰ ਉਨਾ ਨੂੰ ਕੋਈ ਵੀ ਸ਼ਕ ਹੁੰਦਾ ਹੈ ਤਾਂ ਉਹ ਉਸ ਫਾਈਲ ਨੂੰ ਰੱਦ ਕਰ ਦਿੰਦੇ ਹਨ , ਇਸਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੀ ਜਾਣਕਾਰੀ ਮੌਜੂਦ ਹੋਵੇ ਅਤੇ ਸਹੀ ਹੋਵੇ।



