ਧਮਾਕਿਆਂ ਤੋਂ ਬਾਅਦ ਹੁਣ ਸ੍ਰੀ ਲੰਕਾ ‘ਚ ਭੜਕੇ ਮੁਸਲਿਮ ਵਿਰੋਧੀ ਦੰਗੇ, ਲੱਗਿਆ ਕਰਫ਼ਿਊ

by

ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਸ਼੍ਰੀ ਲੰਕਾ 'ਚ ਕੁੱਝ ਦਿਨ ਪਹਿਲਾਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਸੋਮਵਾਰ ਨੂੰ ਪੂਰੇ ਸ੍ਰੀ ਲੰਕਾ ਵਿੱਚ ਰਾਤ ਨੂੰ 7 ਘੰਟੇ ਕਰਫ਼ਿਊ ਲੱਗਣ ਦੀ ਘੋਸ਼ਣਾ ਹੈ। ਪੁਲਿਸ ਦਾ ਕਹਿਣਾ ਹੈ ਕਿ ਰਾਜਧਾਨੀ ਕੋਲੰਬੋ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਮੁਸਲਿਮ ਵਿਰੋਧੀ ਦੰਗੇ ਭੜਕ ਗਏ ਹਨ। ਸੋਮਵਾਰ ਨੂੰ ਮੁਸਲਿਮਾਂ ਦੀਆਂ ਦੀਆਂ ਦੁਕਾਨਾਂ ਅਤੇ ਮਸਜਿਦਾਂ 'ਤੇ ਹੋਏ ਹਮਲੇ ਤੋਂ ਬਾਅਦ ਭੀੜ ਨੂੰ ਰੋਕਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਚਲਾਉਣੇ ਪਏ। ਸੂਤਰਾਂ ਦੇ ਮੁਤਾਬਕ ਭੀੜ ਨੇ ਮਸਜਿਦਾਂ 'ਤੇ ਹਮਲੇ ਕੀਤੇ ਅਤੇ ਦੁਕਾਨਾਂ ਵਿੱਚ ਵੀ ਭੰਨ-ਤੋੜ ਕੀਤੀ।

ਨਾਂਅ ਨੂੰ ਨਾ ਜ਼ਾਹਿਰ ਕਰਨ ਦੀ ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ, ਜਦੋਂ ਅਸੀਂ ਘਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਕਿਹਾ ਕਿ ਅੰਦਰ ਹੀ ਰਹੋ।' ਇੱਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਪੁਲੀਸ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਪੂਰੇ ਦੇਸ਼ 'ਚ ਕਰਫ਼ਿਊ ਲਗਾ ਦਿੱਤਾ ਹੈ। 

ਸੋਸ਼ਲ ਮੀਡੀਆ 'ਤੇ ਵੀ ਲੱਗੀ ਰੋਕ

ਪੁਲੀਸ ਨੇ ਸੁੱਰਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਫ਼ੇਸਬੁੱਕ ਅਤੇ ਵ੍ਹਟਸਐਪ 'ਤੇ ਰੋਕ ਲਗਾ ਦਿੱਤੀ ਹੈ।

More News

NRI Post
..
NRI Post
..
NRI Post
..