ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਬੁਰਕਿਨੋ ਫਾਸੋ ਵਿੱਚ ਉੱਤਰੀ ਸ਼ਹਿਰ ਦਾਬਲੋ ਵਿੱਚ ਪ੍ਰਾਥਨਾ ਸਭਾ ਦੌਰਾਨ ਇੱਕ ਗਿਰਜਾਘਰ 'ਤੇ ਬੀਤੇ ਐਤਵਾਰ ਨੂੰ ਹੋਏ ਹਮਲੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ।ਦਾਬਲੋ ਦੇ ਮੇਅਰ ਓਸਮਾਨੇ ਜੋਂਗੋ ਨੇ ਕਿਹਾ, "ਹਥਿਆਰਬੰਦ ਹਮਲਾਵਰਾਂ ਨੇ ਕੈਥੋਲਿਕ ਗਿਰਜਾਘਰ 'ਤੇ ਹਮਲਾ ਕਰ ਦਿੱਤਾ।
ਉਨ੍ਹਾਂ ਭੱਜਦੇ ਹੋਏ ਲੋਕਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।" ਜਾਣਕਾਰੀ ਮੁਤਾਬਕ ਸਥਾਨਕ ਸਮੇਂ ਸਵੇਰੇ 9 ਵਜੇ ਹੋਏ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਗਿਰਜਾਘਰ ਦਾ ਪਾਦਰੀ ਵੀ ਸ਼ਾਮਲ ਹੈ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਆਸ-ਪਾਸ ਦੀਆਂ ਦੁਕਾਨਾਂ ਅਤੇ ਇੱਕ ਸਿਹਤ ਕੇਂਦਰ ਨੂੰ ਵੀ ਅੱਗ ਲਾ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪਿਛਲੇ 5 ਹਫ਼ਤਿਆਂ ਵਿੱਚ ਬੁਰਕਿਨੋ ਫਾਸੋ ਵਿੱਚ ਗਿਰਜਾਘਰਾਂ 'ਤੇ ਇਹ ਤੀਸਰਾ ਹਮਲਾ ਹੈ।



