ਅਮਰੀਕੀ ਬਜ਼ਾਰਾਂ ਵਿੱਚ ਵੱਡੀ ਗਿਰਾਵਟ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਚੀਨ ਦੇ 60 ਅਰਬ ਡਾਲਰ ਦੀ ਕੀਮਤ ਦੇ ਅਮਰੀਕੀ ਸਮਾਨਾਂ 'ਤੇ ਵਾਧੂ ਕਰ ਲਾਉਣ ਦਾ ਐਲਾਨ ਕਰਨ ਤੋਂ ਬਾਅਦ ਹੀ ਅਮਰੀਕੀ ਬਜ਼ਾਰਾਂ ਵਿੱਚ ਗਿਰਾਵਟ ਦੇਖੀ ਗਈ ਹੈ।ਡਾਡ ਜੋਂਸ 2.4 ਫ਼ੀਸਦੀ ਡਿੱਗ ਕੇ ਬੰਦ ਹੋਇਆ। ਇਸੇ ਦੌਰਾਨ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਜੀ-20 ਦੀ ਮੀਟਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਵਪਾਰਕ ਤਨਾਅ 'ਤੇ ਚਰਚਾ ਕਰਨਗੇ।ਟ੍ਰੰਪ ਨੇ ਕਿਹਾ, "ਅਸੀਂ ਅਰਬਾਂ ਡਾਲਰਾਂ ਦੇ ਟੈਰਿਫ਼ ਦੀ ਗੱਲ ਕਰ ਰਹੇ ਹਾਂ ਅਤੇ ਇਹ ਟੈਰਿਫ਼ ਬਹੁਤ ਵੱਡਾ ਹੋਵੇਗਾ।

ਉਨ੍ਹਾਂ ਕਿਹਾ ਕਿ ਹਾਲੇ ਤੱਕ ਅਸੀਂ ਚੀਨ ਨਾਲ ਕੁੱਝ ਵੀ ਨਹੀਂ ਕੀਤਾ ਹੈ, ਮੇਰੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਮਰੀਕਾ ਨੇ ਚੀਨ ਤੋਂ ਇੱਕ ਸੈਂਟ ਵੀ ਨਹੀਂ ਲਿਆ ਹੈ ਅਤੇ ਹੁਣ ਅਸੀਂ ਅਰਬਾਂ ਡਾਲਰਾਂ ਲੈ ਰਹੇ ਹਾਂ।ਟ੍ਰੰਪ ਨੇ ਕਿਹਾ ਕਿ ਇਸੇ ਸ਼ੁੱਕਰਵਾਰ ਤੋਂ ਚੀਨ ਦੀਆਂ ਵਸਤਾਂ 'ਤੇ ਕਰ ਵਿੱਚ ਭਾਰੀ ਵਾਧਾ ਹੋਵੇਗਾ। ਇਹ ਕਰ ਹੁਣ 200 ਅਰਬ ਡਾਲਰ 'ਤੇ 25 ਫ਼ੀਸਦੀ ਹੈ। ਸਾਨੂੰ ਅੱਜ ਦੀ ਸਾਡੀ ਇਹ ਸਥਿਤੀ ਪਸੰਦ ਹੈ। ਕੁੱਝ ਜਵਾਬੀ ਕਾਰਵਾਈ ਹੋ ਸਕਦੀ ਹੈ, ਪਰ ਉਹ ਇਸ ਦੀ ਤੁਲਨਾ ਵਿੱਚ ਬਹੁਤ ਛੋਟੀ ਹੈ।

More News

NRI Post
..
NRI Post
..
NRI Post
..