ਵੈੱਬ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਇਕ ਹਮਲੇ 'ਚ ਲੀਬੀਆਈ ਨੈਸ਼ਨਲ ਆਰਮੀ (ਐੱਲ. ਐੱਨ. ਏ.) ਦੇ ਵਫਾਦਾਰ 2 ਗਾਰਡਾਂ ਦੀ ਮੌਤ ਹੋ ਗਈ। ਐੱਲ. ਐੱਨ. ਏ. ਦੇ ਇਕ ਸੂਤਰ ਨੇ ਦੱਸਿਆ ਕਿ ਇਸਲਾਮਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੂਤਰ ਨੇ ਦੱਸਿਆ ਕਿ ਮੱਧ ਖੇਤਰ ਜੈੱਲਾ 'ਚ ਇਕ ਜਾਂਚ ਚੌਕੀ 'ਤੇ 4 ਗਾਰਡਾਂ ਨੂੰ ਅਗਵਾਹ ਵੀ ਕਰ ਲਿਆ ਗਿਆ।
ਆਈ. ਐੱਸ. ਨੇ ਇਕ ਬਿਆਨ 'ਚ ਕਿਹਾ ਉਸ ਨੇ ਹਫਤਾਰ ਦੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ। ਹਫਤਾਰ ਦੀ ਐੱਲ. ਐੱਨ. ਏ. ਦੀ ਮੀਡੀਆ ਇਕਾਈ ਨੇ ਇਕ ਬਿਆਨ 'ਚ ਕਿਹਾ ਕਿ ਇਕ ਅੱਤਵਾਦੀ ਹਮਲੇ ਦਾ ਜਵਾਬ ਦਿੱਤਾ ਗਿਆ। ਹਾਲਾਂਕਿ ਉਸ ਨੇ ਇਸ ਦਾ ਬਿਊਰਾ ਨਹੀਂ ਦਿੱਤਾ।



