‘ਮੁੜ ਆ ਰਹੇ ਹਨ PM Narendra Modi’ ਦੀ ਫ਼ਿਲਮ

by mediateam

ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਟਵੀਟ ਕਰ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਪੀਐਮ ਮੋਦੀ ਬਾਇਓਪਿਕ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੇ ਨਵੇਂ ਪੋਸਟਰ ਨੂੰ ਟਵੀਟ ਕਰਦਿਆਂ ਵਿਵੇਕ ਨੇ ਲਿਖਿਆ, "ਭਾਰਤ 'ਚ ਹਰ ਵੱਡੇ ਕੰਮ ਦੀ ਸ਼ੁਰੂਆਤ ਸੰਖ ਵੱਜਾ ਕੇ ਕੀਤੀ ਜਾਂਦੀ ਹੈ।"

ਦੱਸਣਯੋਗ ਹੈ ਕਿ ਇਹ ਫ਼ਿਲਮ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫ਼ਿਲਮ ਅਪ੍ਰੈਲ 'ਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਰਿਲੀਜ਼ ਹੋਣੀ ਸੀ ਪਰ ਚੋਣ ਜਾਬਤੇ ਕਾਰਨ ਇਸ ਫ਼ਿਲਮ 'ਤੇ ਚੋਣ ਕਮੀਸ਼ਨ ਨੇ ਰੋਕ ਲੱਗਾ ਦਿੱਤੀ ਸੀ।

More News

NRI Post
..
NRI Post
..
NRI Post
..