‘ਹਾਊਸ ਫੁੱਲ -4’ ਦੇ ਸਿਤਾਰੇ ਸ਼ੂਟਿੰਗ ਲਈ ਹੋਏ ਦੁਬਾਰਾ ਇੱਕਠੇ

by mediateam

ਮੀਡੀਆ ਡੈਸਕ , 24 ਮਈ ( NRI MEDIA )

ਕੁਝ ਦਿਨ ਪਹਿਲਾਂ ਨਵਾਜ਼ੁਦੀਨ ਸਿੱਦੀਕੀ ਨੇ ਬਹੁ ਕਲਾਕਾਰਾਂ ਵਾਲੀ ਫਿਲਮ "ਹਾਊਸਫੁੱਲ- 4" ਦੇ ਸਿਤਾਰਿਆਂ ਨਾਲ ਇੱਕ ਗਾਣੇ ਦੀ ਸ਼ੂਟਿੰਗ ਪੂਰੀ ਕੀਤੀ ਹੈ , ਨਵਾਜ਼ੁਦੀਨ ਦੇ ਫੈਨਜ਼ ਬਹੁਤ ਦੇਰ ਤੋਂ ਉਡੀਕ ਕਰ ਰਹੇ ਸਨ ਕਿ ਕਦੋਂ ਉਹ ਅਭਿਨੇਤਾ ਨੂੰ ਗੰਭੀਰ ਰੋਲ ਤੋ ਹੱਟ ਕੇ ਕਾਮੇਡੀ ਫਿਲਮ ਵਿਚ ਦੇਖਣਗੇ ਹੁਣ ਉਨ੍ਹਾਂ ਦਾ ਇਹ ਇਤੰਜ਼ਾਰ ਲਗਭਗ ਖਤਮ ਹੋਣ ਵਾਲਾ ਹੈ ,ਫਿਲਮ ਦੀ ਸ਼ੂਟਿੰਗ ਪਿਛਲੇ ਸਾਲ 20 ਨਵੰਬਰ ਨੂੰ ਖਤਮ ਹੋ ਗਈ ਸੀ ਪਰ ਇਸ ਦਾ ਇਕ ਗਾਣਾ ਬਾਕੀ ਸੀ |


ਭਾਰਤੀ ਫਿਲਮ ਆਲੋਚਕ ਅਤੇ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਤੇ ਇਹ ਨਿਊਜ਼ ਸਾਂਝੀ ਕਰਦੇ ਹੋਏ ਲਿਖਿਆ ਕਿ," ਹਾਊਸ ਫੁੱਲ 4 ਗਾਣੇ ਦੀ ਸ਼ੂਟਿੰਗ ਅੱਜ ਤੋ ਸ਼ੁਰੂ ਹੋ ਰਹੀ ਹੈ ਜਿਸ ਵਿਚ ਮੁੱਖ ਕਲਾਕਾਰਾਂ ਅਤੇ ਨਵਾਜ਼ੁਦੀਨ ਸਿੱਦੀਕੀ ਮੌਜੂਦ ਹਨ.... ਇਹ ਫਿਲਮ 2019 ਦੀਵਾਲੀ ਤੇ ਰਿਲੀਜ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਨੇ ਇਕ ਫੋਟੋ ਵੀ ਸਾਂਝੀ ਕੀਤੀ ਜਿਸ ਵਿਚ ਫਿਲਮ ਦੇ ਸਾਰੇ ਸਿਤਾਰੇ ਸ਼ਾਮਿਲ ਹਨ।

ਮੀਡੀਆ ਰਿਪੋਰਟ ਦੇ ਅਨੁਸਾਰ ਸਿੱਦੀਕੀ ਇਸ ਫਿਲਮ ਵਿਚ ਇਕ ਬਾਬੇ ਦੀ ਭੂਮਿਕਾ ਨਿਭਾਉਣਗੇ ਜੋਂ ਕਿ ਆਪਣੇ 300 ਚੇਲਿਆ ਦੇ ਨਾਲ ਗੂਫਾ ਵਿਚ ਰਹਿੰਦਾ ਹੈ ਅਤੇ ਉਹ ਇਕ ਗਾਣੇ ਵਿੱਚ ਵੀ ਥੋੜੀ ਦੇਰ ਲਈ ਦਿਖਾਏ ਜਾਣਗੇ , ਅਕਸ਼ੈ ਨੇ ਵੀ  ਆਪਣੇ ਟਵਿਟਰ ਤੇ ਇਹੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ," ਹਾਊਸਫੁੱਲ ਆਫ ਥਰੋਂਨਜ਼ ਕੌਣ ਜੀਏਗਾ ਕੌਣ ਕਰੇਗਾ ਸਿਰਫ ਸਕ੍ਰਿਪਟ ਫੈਸਲਾ ਕਰੇਗੀ , ਓਨਾ ਦੀ ਇਹ ਕੈਪਸ਼ਨ ਪ੍ਰਸਿੱਧ ਸ਼ੋ ਗੇਮ ਆਫ ਥਰੋਨਜ਼ ਤੋ ਲਈ ਗਈ ਸੀ।

ਅਕਸ਼ੈ ਦੀ ਟਵੀਟ ਦਾ ਜਵਾਬ ਦਿੰਦੇ ਹੋਏ ਰਿਤੇਸ਼ ਨੇ ਸ਼ੋ ਦੀ ਪ੍ਰਸਿੱਧ ਟੈਗ ਲਾਈਨ 'ਦ ਵਿੰਟਰ ਇਜ਼ ਕਮਿੰਗ'  ਦਾ ਹਵਾਲਾ ਦਿੰਦੇ ਹੋਏ ਕਿਹਾ ਫਾਰਗੇਟ ਵਿੰਟਰ ਦੀਵਾਲੀ ਇਜ ਕਮਿੰਗ ਹਾਊਸਫੁੱਲ , ਨਵਾਜ਼ੁਦੀਨ ਸਿੱਦੀਕੀ ਫਿਲਮ ਦੇ ਪ੍ਰੋਡਿਊਸਰ ਸਾਜਿਦ ਨਾਡਿਆਵਾਲਾ ਨਾਲ ਪੰਜ ਸਾਲ ਬਾਅਦ ਦੁਬਾਰਾ ਜੁੜੇ ਹਨ ਇਸ ਤੋ ਪਹਿਲਾ ਇਨ੍ਹਾਂ ਨੇ ਇਕੱਠੇ ਫਿਲਮ "ਕਿਕ" ਵਿਚ ਕੰਮ ਕੀਤਾ ਸੀ , ਹਾਊਸਫੁੱਲ 4 ਵਿਚ ਅਕਸ਼ੈ ਕੁਮਾਰ, ਕ੍ਰਿਤੀ ਸੈਨਨ,ਰਿਤੇਸ਼ ਦੇਸ਼ਮੁੱਖ,ਕਿਰਤੀ ਖਰਬੰਦਾ, ਬੌਬੀ ਦਿਓਲ ,ਪੂਜਾ ਹੇਗੜੇ, ਚੰਕੀ ਪਾਂਡੇ, ਜੌਹਨੀ ਲੀਵਰ ਅਤੇ ਬੋਮਨ ਇਰਾਨੀ ਵੀ ਬਾਕੀ ਕਲਾਕਾਰਾਂ ਨਾਲ  ਨਜ਼ਰ ਆਉਣਗੇ , ਇਹ ਫਿਲਮ ਲੰਡਨ,ਰਾਜਸਥਾਨ ਅਤੇ ਮੁੰਬਈ ਵਿਚ ਸ਼ੂਟ ਹੋਈ ਹੈ ਅਤੇ ਦੀਵਾਲੀ 2019 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ।

ਇਹ ਫਿਲਮ ਉਦੋ ਸੁਰਖੀਆ ਵਿਚ ਆਈ ਸੀ ਜਦੋਂ #ਮੀ ਟੂ ਮੂਵਮੈਂਟ ਦੇ ਚਲਦੇ ਅਭਿਨੇਤਾ ਨਾਨਾ ਪਟੇਕਰ ਅਤੇ ਫਿਲਮ ਮੇਕਰ ਸਾਜਿਦ ਖਾਨ ਉਪਰ ਯੋਨ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ , ਦੋਸ਼ ਲੱਗਣ ਤੋ ਬਾਅਦ ਨਾਨਾ ਪਾਟੇਕਰ ਦੀ ਜਗ੍ਹਾ "ਬਾਹੁਬਲੀ" ਪ੍ਰਸਿੱਧ ਰਾਣਾ ਦੁੱਗੁਬਤੀ ਨੇ ਲੈ ਲਈ ਅਤੇ "ਹਾਊਸਫੁੱਲ 3" ਦੇ ਨਿਰਦੇਸ਼ਕ ਫਰਹਾਦ ਸਮਜੀ ਨੇ "ਹਾਊਸਫੁੱਲ 4" ਨੂੰ ਵੀ ਨਿਰਦੇਸ਼ਿਤ ਕੀਤਾ ਹੈ |