NDA ਦੀ ਬੈਠਕ ਭਲਕੇ, ਨਰਿੰਦਰ ਮੋਦੀ ਚੁਣੇ ਜਾਣਗੇ ਸੰਸਦੀ ਦਲ ਦਾ ਆਗੂ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਦੇਸ਼ 'ਚ ਇੱਕ ਵਾਰ ਮੁੜ ਐੱਨਡੀਏ ਦੀ ਸਰਕਾਰ ਬਣ ਰਹੀ ਹੈ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਨਰਿੰਦਰ ਮੋਦੀ 30 ਮਈ ਨੂੰ ਮੁੜ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਭੰਗ ਕਰਨ ਲਈ ਸਿਫ਼ਾਰਸ਼ ਕੀਤੀ ਹੈ। ਰਾਸ਼ਟਰਪਤੀ ਨੇ ਨਵੀਂ ਸਰਕਾਰ ਦੇ ਸੰਹੁ ਚੁੱਕਣ ਤੋਂ ਪਹਿਲਾਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੈਬਿਨੇਟ ਨੂੰ ਬਣੇ ਰਹਿਣ ਦੀ ਅਪੀਲ ਕੀਤੀ। ਜਾਣਕਾਰੀ ਮੁਤਾਬਕ ਨਰਿੰਦਰ ਮੋਦੀ ਨੂੰ ਕੱਲ੍ਹ ਐੱਨਡੀਏ ਦਾ ਆਗੂ ਚੁਣਿਆ ਜਾਵੇਗਾ। 

ਐੱਨਡੀਏ ਨੇ ਸਾਰੇ ਸਾਂਸਦਾਂ ਨੂੰ 25 ਮਈ ਨੂੰ ਦਿੱਲੀ ਬੁਲਾਇਆ ਹੈ। ਉਸ ਤੋਂ ਬਾਅਦ 26 ਮਈ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਾਂਸਦਾਂ ਨਾਲ ਮੁਲਾਕਾਤ ਕਰਨਗੇ। 28 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਜਾਣਗੇ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ 29 ਮਈ ਨੂੰ ਮੋਦੀ ਗੁਜਰਾਤ ਦੌਰੇ 'ਤੇ ਜਾਣਗੇ। 30 ਮਈ ਨੂੰ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਦੱਸ ਦਈਏ ਕਿ ਭਾਜਪਾ ਨੂੰ 302 ਅਤੇ ਐੱਨਡੀਏ ਨੂੰ 353 ਸੀਟਾਂ ਮਿਲੀਆਂ ਹਨ।

More News

NRI Post
..
NRI Post
..
NRI Post
..