ਕਾਂਗਰਸ ਪ੍ਰਧਾਨ ਰਾਹੁਲ ਦੇ ਸਕਦੇ ਹਨ ਅਸਤੀਫਾ, ਕਾਂਗਰਸ CWC ਦੀ ਬੈਠਕ ਕੱਲ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣਾਂ ਹਾਰ ਜਾਣ ਤੋਂ ਬਾਅਦ ਸਨਿੱਚਰਵਾਰ ਨੂੰ ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ ਜਿਸ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫਾ ਦੇਣ ਦੀਆਂ ਅਟਕਲਾਂ ਤੇਜ ਹੋ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਬੈਠਕ 'ਚ ਰਾਹੁਲ ਗਾਂਧੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ। 

ਕਾਂਗਰਸ ਨੂੰ ਇਨ੍ਹਾਂ ਚੋਣਾਂ 'ਚ ਮੋਦੀ ਲਹਿਰ ਤੋਂ ਬੁਰੀ ਹਾਰ ਮਿਲੀ ਹੈ। ਕਾਂਗਰਸ ਲੋਕ ਸਭਾ ਚੋਣਾਂ 'ਚ ਸਿਰਫ਼ 52 ਸੀਟਾਂ ਹੀ ਜਿੱਤ ਪਾਈ ਹੈ। ਭਾਜਪਾ ਨੇ ਇੱਕ ਵਾਰ ਫ਼ਿਰ 2014 ਤੋਂ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਇਸ ਵਾਰ 300 ਤੋਂ ਵੀ ਜ਼ਿਆਦਾ ਸੀਟਾਂ ਜਿੱਤੀ ਹੈ। ਭਾਜਪਾ ਦੀ ਜਿੱਤ ਦੀ ਲਹਿਰ ਇੰਨੀਂ ਵੱਡੀ ਸੀ ਕਿ ਖ਼ੁਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਜੋਤਿਰਦਿਤ੍ਯ ਸਿੰਧੀਆ ਅਤੇ ਦਿਗਵਿਜੈ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

More News

NRI Post
..
NRI Post
..
NRI Post
..