ਮੋਦੀ ਨੂੰ ਮਿਲਣਾ ਚਾਹੁੰਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਮੋਦੀ ਅਤੇ ਟਰੰਪ ਦੀ ਫੋਨ 'ਤੇ ਹੋਈ ਗੱਲਬਾਤ 'ਚ ਦੋਹਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਜਤਾਈ। ਉਥੇ ਹੀ ਮੋਦੀ ਅਤੇ ਟਰੰਪ ਨੇ ਫੋਨ 'ਤੇ ਗੱਲਬਾਤ ਦੌਰਾਨ ਜੀ-20 ਸ਼ਿਖਰ ਸੰਮੇਲਨ 'ਚ ਇਕ ਦੂਜੇ ਨਾਲ ਮੁਲਾਕਾਤ ਕਰਨ 'ਤੇ ਵੀ ਉਮੀਦ ਜਤਾਈ। 

ਜੀ-20 ਸ਼ਿਖਰ ਸੰਮੇਲਨ ਦਾ ਆਯੋਜਨ 28-29 ਜੂਨ ਨੂੰ ਜਾਪਾਨ ਦੇ ਓਸਾਕਾ 'ਚ ਹੋਣ ਜਾ ਰਿਹਾ ਹੈ। ਵ੍ਹਾਈਟ ਹਾਊਸ ਮੁਤਾਬਕ, ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ 'ਚ ਅਮਰੀਕਾ ਭਾਰਤ ਵਿਚਾਲੇ ਪਿਛਲੇ 2 ਸਾਲਾ 'ਚ ਹਾਸਲ ਉਪਲੱਬਧੀਆਂ ਦੇ ਆਧਾਰ 'ਤੇ ਬਣੀ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਜਤਾਈ।

More News

NRI Post
..
NRI Post
..
NRI Post
..