ਕੈਨੇਡਾ : ਅਲਬਰਟਾ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ, 5 ਹਜ਼ਾਰ ਲੋਕਾਂ ਨੇ ਖਾਲੀ ਕੀਤੇ ਘਰ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਅਲਬਰਟਾ 'ਚ ਜੰਗਲੀ ਅੱਗ ਨੇ ਕਹਿਰ ਮਚਾਇਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਰਨ 230,000 ਏਕੜ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ। ਤੇ ਦੱਸ ਦਈਏ ਕਿ ਇੱਥੇ 5000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਸ਼ਰਣ ਲੈਣੀ ਪਈ ਹੈ| ਦੂਜੇ ਸ਼ਹਿਰਾਂ 'ਚ ਵੀ ਧੂੰਏ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਅਤੇ ਤੇਲ ਵਾਲੀਆਂ ਚੀਜ਼ਾਂ ਨੂੰ ਬੰਦ ਰੱਖਣ। 

ਲਗਭਗ 90 ਫਾਇਰ ਫਾਈਟਰਜ਼, 25 ਹੈਲੀਕਾਪਟਰ, ਏਅਰ ਟੈਂਕਰ , 10 ਪ੍ਰੋਟੈਕਸ਼ਨ ਯੁਨਿਟ ਤੇ ਭਾਰੀ ਮਸ਼ੀਨਰੀ ਨਾਲ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਮੁਸ਼ਕਲ ਘੜੀ 'ਚ ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਅਜੇ ਅਗਲੇ ਹਫਤੇ ਤਕ ਮੀਂਹ ਪੈਣ ਦੇ ਆਸਾਰ ਨਹੀਂ ਹਨ। ਇਸ ਲਈ ਅਜੇ ਕੁੱਝ ਕਿਹਾ ਨਹੀਂ ਜਾ ਸਕਦਾ ਕਿ ਅੱਗ 'ਤੇ ਕਦੋਂ ਤਕ ਕਾਬੂ ਪਾਇਆ ਜਾ ਸਕੇ।

More News

NRI Post
..
NRI Post
..
NRI Post
..