ਜਮਸ਼ੇਦਪੁਰ (ਪਾਇਲ): ਜਮਸ਼ੇਦਪੁਰ ਦੇ ਗੋਲਮੂਰੀ ਥਾਣਾ ਖੇਤਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਤੰਤਰ ਵਿੱਦਿਆ 'ਚ ਵਿਸ਼ਵਾਸ ਰੱਖਣ ਵਾਲੇ ਸੰਦੀਪ ਕੁਮਾਰ ਨੇ ਸੋਮਵਾਰ ਦੇਰ ਰਾਤ ਸ਼ਰਾਬ ਪਿਲਾ ਕੇ ਆਪਣੇ ਦੋਸਤ ਅਜੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਕਾਤਲ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ । ਪੁਲਿਸ ਨੇ ਕਤਲ ਵਿੱਚ ਵਰਤੀ ਗਈ ਚੱਪੜ ਬਰਾਮਦ ਕਰ ਲਈ ਹੈ।
ਇੱਥੇ ਦੱਸਣਯੋਗ ਹੈ ਕਿ ਇਹ ਘਟਨਾ ਗੋਲਮੁਰੀ ਦੇ ਗੜ੍ਹਬਾਸਾ 'ਚ ਵਾਪਰੀ। ਜਿੱਥੇ ਕਿ ਮ੍ਰਿਤਕ ਅਜੈ ਉਰਫ ਝੰਟੂ ਪੇਂਟ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ 22 ਸਾਲਾ ਅਜੈ ਉਰਫ ਝੰਟੂ ਦਾ ਦੋਸਤ ਸੰਦੀਪ ਤੰਤਰ ਵਿਦਿਆ ਦੇ ਅੰਧਵਿਸ਼ਵਾਸ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ। ਸੋਮਵਾਰ ਦੇਰ ਸ਼ਾਮ ਉਹ ਅਜੈ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਿਆ, ਉਥੇ ਸ਼ਰਾਬ ਪਿਆ ਦਿੱਤੀ।
ਇਸ ਤੋਂ ਬਾਅਦ ਰਾਤ 12 ਵਜੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਅਜੈ ਦੀ ਚੀਕ ਸੁਣ ਕੇ ਸਥਾਨਕ ਲੋਕ ਕਮਰੇ ਵੱਲ ਗਏ ਤਾਂ ਦੇਖਿਆ ਕਿ ਅਜੈ ਖੂਨ ਨਾਲ ਲੱਥਪੱਥ ਪਿਆ ਸੀ। ਘਟਨਾ ਵਾਪਰਨ 'ਤੇ ਲੋਕਾਂ ਨੇ ਸੰਦੀਪ ਨੂੰ ਫੜ ਲਿਆ। ਹਾਲਾਂਕਿ ਜ਼ਖ਼ਮੀ ਅਜੈ ਨੂੰ ਟੀਐਮਐਚ ਵਿੱਚ ਦਾਖ਼ਲ ਕਰਵਾਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਦੌਰਾਨ ਲੋਕਾਂ ਤੋਂ ਪੁੱਛਗਿੱਛ ਕਰਨ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਅਜੇ ਇਕਲੌਤਾ ਬੱਚਾ ਸੀ ਅਤੇ ਅਜੇ ਦੇ ਪਿਤਾ ਦੀ ਕੁੱਝ ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ।



