ਮੁੰਬਈ ( ਪਾਇਲ): ਰਾਜਸਥਾਨ ਏਟੀਐਸ ਅਤੇ ਅੱਤਵਾਦ ਵਿਰੋਧੀ ਦਸਤੇ ਨੇ ਇੱਕ ਸਾਂਝੀ ਕਾਰਵਾਈ 2008 ਵਿੱਚ ਮੁੰਬਈ ਦੇ ਤਾਜ ਹੋਟਲ ਤੇ ਹਮਲੇ ਦੌਰਾਨ (26/11) ਵਿੱਚ ਅੱਤਵਾਦੀਆਂ ਖ਼ਿਲਾਫ਼ ਚਲਾਏ ਗਏ ਆਪਰੇਸ਼ਨ ਵਿੱਚ ਬਹਾਦਰੀ ਦਿਖਾਉਣ ਵਾਲੇ ਸਾਬਕਾ ਐਨਐਸਜੀ ਕਮਾਂਡੋ ਬਜਰੰਗ ਸਿੰਘ ਨੂੰ ਡਰੱਗ ਤਸਕਰੀ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਜਿਸ ਦੌਰਾਨ ਬਜਰੰਗ ਤੇਲੰਗਾਨਾ ਅਤੇ ਉੜੀਸਾ ਤੋਂ ਗਾਂਜੇ ਦੀ ਤਸਕਰੀ ਕਰਕੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦਾ ਸੀ। ਉਸ ਖ਼ਿਲਾਫ਼ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਏਟੀਐਸ ਦੇ ਇੰਸਪੈਕਟਰ ਜਨਰਲ ਵਿਕਾਸ ਕੁਮਾਰ ਨੇ ਦੱਸਿਆ ਕਿ ਬਜਰੰਗ ਸਿੰਘ ਮੂਲ ਰੂਪ ਤੋਂ ਸੀਕਰ ਜ਼ਿਲ੍ਹੇ ਦੇ ਫਤਿਹਪੁਰ ਦਾ ਰਹਿਣ ਵਾਲਾ ਹੈ। ਏਟੀਐਸ ਕਰੀਬ ਦੋ ਮਹੀਨਿਆਂ ਤੋਂ ਬਜਰੰਗ ਦੀ ਭਾਲ ਵਿੱਚ ਰੁੱਝੀ ਹੋਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਜਰੰਗ ਬੁੱਧਵਾਰ ਨੂੰ ਚੁਰੂ ਜ਼ਿਲ੍ਹੇ 'ਚ ਸਥਿਤ ਰਤਨਗੜ੍ਹ 'ਚ ਮੌਜੂਦ ਸੀ।
ਜਾਣਕਾਰੀ ਮੁਤਾਬਿਕ ਬਜਰੰਗ ਨੂੰ ਸਾਲ 2023 'ਚ ਹੈਦਰਾਬਾਦ 'ਚ 100 ਕਿਲੋ ਨਸ਼ੇ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ।



