ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਨਰਿੰਦਰ ਮੋਦੀ ਦੇਸ਼ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਸੰਸਦ ਭਵਨ ਵਿੱਚ ਹੋਈ ਐੱਨਡੀਏ ਦੀ ਮੀਟਿੰਗ ਵਿੱਚ ਮੋਦੀ ਨੂੰ ਐੱਨਡੀਏ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਨਰਿੰਦਰ ਮੋਦੀ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਸੰਸਦੀ ਦਲ ਦਾ ਨੇਤਾ ਚੁਣਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਮੋਦੀ ਨੇ ਘੱਟ ਗਿਣਤੀ ਬਾਰੇ ਬੋਲਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਹਮੇਸ਼ਾ ਧੋਖੇ ਵਿੱਚ ਰੱਖਿਆ ਗਿਆ ਹੈ, ਪਰ ਹੁਣ ਭਵਿੱਖ 'ਚ ਇਹ ਹੋਣ ਨਹੀਂ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਨੇ 2014 ਦੀਆਂ ਚੋਣਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਵਾਰ ਸਦਨ 'ਚ ਔਰਤਾਂ ਦੀ ਗਿਣਤੀ ਦਾ ਵੀ ਰਿਕਾਰਡ ਟੁੱਟਿਆ ਹੈ। ਉਨ੍ਹਾਂ ਕਿਹਾ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਣੀ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਐਨਰਜੀ ਦਾ ਨਾਂਅ ਐੱਨਡੀਏ ਹੈ।ਨਰਿੰਦਰ ਮੋਦੀ ਨੇ ਨਵੇਂ ਬਣੇ ਸਾਂਸਦਾਂ ਨੂੰ ਨਸੀਅਤ ਵੀ ਦਿੱਤੀ ਕਿ ਉਹ ਮੰਤਰੀ ਬਣਨ ਦੀਆਂ ਅਫ਼ਵਾਹਾਂ 'ਤੇ ਧਿਆਨ ਨਾ ਦੇਣ।
ਭਰਮ ਪੈਦਾ ਕਰਨ ਲਈ ਅਫਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ ਅਤੇ ਸੇਵਾਭਾਵੀ ਖਿਡਾਰੀਆਂ ਦੀ ਖੇਡ ਤੋਂ ਬਚੋ।ਉਨ੍ਹਾਂ ਕਿਹਾ ਕਿ 2019 ਦੀ ਸਰਕਾਰ ਦੇਸ਼ ਦੀ ਗਰੀਬ ਜਨਤਾ ਨੇ ਬਣਾਈ ਹੈ। ਉਨ੍ਹਾਂ ਕਿਹਾ ਕਿ ਵੀਆਈਪੀ ਸੱਭਿਆਚਾਰ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਜਨਤਾ ਨੂੰ ਵੀਆਈਪੀ ਸੱਭਿਆਚਾਰ ਤੋਂ ਨਫ਼ਰਤ ਹੈ।



