ਬਠਿੰਡਾ (ਪਾਇਲ): ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਪੂਨਮ ਸਿੰਘ ਨੇ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਤਹਿਤ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ) ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਦੀ ਧਾਰਾ 8(1) ਦੇ ਤਹਿਤ ਐਮ/ਐਸ ਗਲੋਬਲ ਮਾਈਲੇਜ ਐਸ.ਸੀ.ਓ ਨੰਬਰ 37, ਸਿਵਲ ਸਟੇਸ਼ਨ, 100 ਫੂਟ ਰੋਡ, ਬਠਿੰਡਾ ਦੇ ਆਈਲੈਟਸ ਸੈਂਟਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।
ਦੱਸ ਦਇਏ ਕਿ ਦਿੱਤੇ ਗਏ ਹੁਕਮਾਂ ਅਨੁਸਾਰ ਰੁਪਨੀਤ ਸਿੰਘ ਸੇਖੋਂ ਪੁੱਤਰ ਧਰਮਪਾਲ ਸਿੰਘ ਸੇਖੋਂ ਵਾਸੀ ਮਕਾਨ ਨੰਬਰ 692, ਮਾਡਲ ਟਾਊਨ ਫੇਜ਼-1 ਬਠਿੰਡਾ ਨੇ ਆਪਣੀ ਲਿਖਤੀ ਜਵਾਬੀ ਅਰਜ਼ੀ ਦਾਇਰ ਕੀਤੀ ਸੀ। ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਰੂਲ 8 (1) ਅਨੁਸਾਰ ਉਸ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਜੇਕਰ ਕਿਸੇ ਫਰਮ ਜਾਂ ਸਬੰਧਤ ਵਿਅਕਤੀ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਲਈ ਜ਼ਿੰਮੇਵਾਰ ਹੋਵੇਗਾ।


