ਮੁੰਬਈ (ਪਾਇਲ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਪੁਲਸ ਨੂੰ ਨਕਸਲਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਖ਼ਤਰਨਾਕ ਨਕਸਲੀ ਮੱਲੂਜੁਲਾ ਵੇਣੂਗੋਪਾਲ ਰਾਓ (ਸੋਨੂੰ) ਨੇ 60 ਨਕਸਲੀਆਂ ਸਮੇਤ ਪੁਲਿਸ ਅੱਗੇ ਹਥਿਆਰ ਸੁੱਟ ਦਿੱਤੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਪੁਲਸ ਲੰਬੇ ਸਮੇਂ ਤੋਂ ਨਕਸਲੀਆਂ ਖਿਲਾਫ ਆਪਰੇਸ਼ਨ ਚਲਾ ਰਹੀ ਹੈ। ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਮੁਹਿੰਮ ਜਾਰੀ ਹੈ। ਇਸ ਸਿਲਸਿਲੇ 'ਚ ਕਈ ਨਕਸਲੀ ਲਗਾਤਾਰ ਆਤਮ ਸਮਰਪਣ ਕਰਦੇ ਨਜ਼ਰ ਆ ਰਹੇ ਹਨ।
ਸੋਨੂੰ ਨੇ ਪਿਛਲੇ ਮਹੀਨੇ ਸਤੰਬਰ 'ਚ ਹੀ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਥਿਆਰ ਰੱਖਣ ਦਾ ਸੰਕੇਤ ਦਿੱਤਾ ਸੀ। ਛੱਤੀਸਗੜ੍ਹ ਵਿੱਚ ਮੌਜੂਦ ਕਈ ਨਕਸਲੀ ਕਾਡਰਾਂ ਨੇ ਵੀ ਉਸਦਾ ਸਮਰਥਨ ਕੀਤਾ। ਸੋਮਵਾਰ ਨੂੰ ਸੋਨੂੰ ਨੇ 60 ਨਕਸਲੀਆਂ ਸਮੇਤ ਹਿੰਸਾ ਦਾ ਰਾਹ ਸਦਾ ਲਈ ਛੱਡ ਦਿੱਤਾ।
ਨਕਸਲੀਆਂ ਦੇ ਆਤਮ ਸਮਰਪਣ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ, “ਸੀਪੀਆਈ/ਮਾਓਵਾਦੀ ਮੈਂਬਰ ਮਲੌਜੁਲਾ ਵੇਣੂਗੋਪਾਲ ਰਾਓ (ਸੋਨੂੰ) ਨੇ 60 ਹੋਰ ਮਾਓਵਾਦੀਆਂ ਦੇ ਨਾਲ ਆਤਮ ਸਮਰਪਣ ਕਰ ਦਿੱਤਾ ਹੈ। ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜ ਸਰਕਾਰਾਂ ਦੀ ਅਗਵਾਈ ਵਿੱਚ ਪੁਲਿਸ ਦੁਆਰਾ ਚਲਾਈ ਗਈ ਮੁਹਿੰਮ ਦਾ ਨਤੀਜਾ ਹੈ।"

