PM ਮੋਦੀ ਕੱਲ੍ਹ ਜਾਣਗੇ ਗੁਜਰਾਤ, ਫਿਰ ਕਾਸ਼ੀ

by

ਗੁਜਰਾਤ ਡੈਸਕ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਂ ਗੰਗਾ ਅਤੇ ਆਪਣੀ ਮਾਂ ਹੀਰਾ ਬਾ ਨੂੰ ਮਿਲ ਕੇ ਆਸ਼ੀਰਵਾਦ ਲੈਣਗੇ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਐਤਵਾਰ ਯਾਨੀ ਕੱਲ੍ਹ ਉਹ ਵਾਰਾਣਸੀ ਜਾਣਗੇ ਅਤੇ ਜਨਤਾ ਦਾ ਆਸ਼ੀਰਵਾਦ ਲੈਣਗੇ। ਦੱਸ ਦਈਏ ਕਿ 23 ਮਈ ਨੂੰ ਮੁਕੰਮਲ ਹੋਈਆਂ ਲੋਕਸਭਾ ਚੋਣਾਂ NDA ਨੂੰ ਕੁੱਲ 353 ਸੀਟਾਂ ਉੱਤੇ ਜਿੱਤ ਹਾਸਲ ਹੋਈ ਹੈ ਜਿਸ ਵਿੱਚ 303 ਸੀਟਾਂ ਭਾਜਪਾ ਦੀਆਂ ਹਨ। 


ਇਸ ਤੋਂ ਇਲਾਵਾ UPA ਗਠਜੋੜ ਨੂੰ ਕੁੱਲ 92 ਸੀਟਾਂ ਮਿਲੀਆਂ ਹਨ ਜਿਸ ਵਿੱਚੋਂ ਕਾਂਗਰਸ ਨੂੰ 52 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। 97 ਸੀਟਾਂ ਹੋਰ ਪਾਰਟੀਆਂ ਦੇ ਖ਼ਾਤੇ ਗਈਆਂ ਹਨ।ਭਾਜਪਾ ਨੇ ਉਤਰ ਪ੍ਰਦੇਸ਼ ਵਿੱਚ ਮਾਇਆਵਤੀ-ਅਖਿਲੇਸ਼ ਯਾਦਵ ਦੇ ਮਹਾ ਗਠਜੋੜ ਨੂੰ ਫੇਲ ਕਰ ਦਿੱਤਾ ਹੈ ਅਤੇ 80 ਚੋਂ 62 ਸੀਟਾਂ ਜਿੱਤ ਲਈਆਂ ਹਨ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਅਮੇਠੀ ਸੀਟ ਵੀ ਨਹੀਂ ਬਚਾ ਸਕੇ। ਸੋਨੀਆਂ ਗਾਂਧੀ ਨੂੰ ਰਾਏਬਰੇਲੀ ਤੋਂ ਜਿੱਸ ਹਾਸਲ ਹੋਈ ਹੈ।

More News

NRI Post
..
NRI Post
..
NRI Post
..