ਅਭਿਆਸ ਮੈਚ ‘ਚ ਭਾਰਤ ਨੂੰ ਕਰਾਰੀ ਹਾਰ, 16 ਜੂਨ ਨੂੰ ਪਾਕਿਸਤਾਨ ਨਾਲ ਮੈਚ

by mediateam

ਲੰਡਨ (ਵਿਕਰਮ ਸਹਿਜਪਾਲ) : ਵਿਸ਼ਵ ਦੀ ਨੰਬਰ-2 ਟੀਮ ਤੇ ਵਿਸ਼ਵ ਕੱਪ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਨੂੰ ਆਪਣੇ ਚੋਟੀ ਦੇ ਬੱਲੇਬਾਜ਼ਾਂ ਦੇ ਖੌਫਨਾਕ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਵਿਚ ਸ਼ਨੀਵਾਰ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਆਪਣੀਆਂ 4 ਵਿਕਟਾਂ 39 ਦੌੜਾਂ ਅਤੇ 8 ਵਿਕਟਾਂ 115 ਦੌੜਾਂ 'ਤੇ ਗੁਆ ਦਿੱਤੀਆਂ। 


ਹਾਲਾਂਕਿ ਆਲਰਾਊਂਡਰ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ 54 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡ ਕੇ ਭਾਰਤ ਨੂੰ 179 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ ਪਰ ਇਹ ਸਕੋਰ ਅਜਿਹਾ ਨਹੀਂ ਸੀ ਕਿ ਗੇਂਦਬਾਜ਼ਾਂ ਨੂੰ ਕੋਈ ਰਾਹਤ ਮਿਲਦੀ। ਨਿਊਜ਼ੀਲੈਂਡ ਨੇ 37.1 ਓਵਰਾਂ ਵਿਚ ਹੀ 4 ਵਿਕਟਾਂ 'ਤੇ 180 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਆਪਣੇ ਨਾਂ ਕਰ ਲਈ। ਦਸਣਯੋਗ ਹੈ ਕਿ ਭਾਰਤ ਆਪਣਾ ਪਹਿਲਾ ਮੈਚ ਸਾਊਥ ਅਫਰੀਕਾ ਨਾਲ 5 ਜੂਨ ਨੂੰ ਖੇਲੇਗੀ ਤੇ ਪਾਕਿਸਤਾਨ ਨਾਲ 16 ਜੂਨ ਨੂੰ ਮੈਚ ਹੋਵੇਗਾ।

More News

NRI Post
..
NRI Post
..
NRI Post
..