ਡੀਐਸਪੀ ਧਰਮਿੰਦਰ ਕਲਿਆਣ ਨੂੰ ਪੁਲਿਸ ਡਿਸਕ ਨਾਲ ਸਨਮਾਨਿਤ

by nripost

ਅੰਮ੍ਰਿਤਸਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਡੀਜੀਪੀ ਪੰਜਾਬ ਵੱਲੋਂ ਵਧੀਆ ਕੰਮ ਕਰ ਰਹੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਹੀ ਵੱਖ ਵੱਖ-ਵੱਖ ਸਬ: ਡਵੀਜ਼ਨਾਂ ਚ ਬਤੌਰ ਡੀਐਸਪੀ ਰਿਹ ਚੁੱਕੇ ਡੀਐਸਪੀ ਸਪੈਸ਼ਲ ਕ੍ਰਾਈਮ ਧਰਮਿੰਦਰ ਕਲਿਆਣ ਨੂੰ ਡਿਸਕ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਡਿਸਕ ਉਹਨਾਂ ਨੂੰ ਡੀਆਈਜੀ ਨਾਨਕ ਸਿੰਘ ਅਤੇ ਉਹਨਾਂ ਨਾਲ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਵੱਲੋਂ ਲਗਾਈ ਗਈ।

ਇੱਥੇ ਇਹ ਦੱਸਣ ਯੋਗ ਹੈ ਕਿ ਡੀਐਸਪੀ ਧਰਮਿੰਦਰ ਕਲਿਆਣ ਬਹੁਤ ਹੀ ਇਮਾਨਦਾਰ ਮਿਲਣ ਸਾਰ ਹੌਣਹਾਰ ਹੋਣ ਕਾਰਨ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਰਹੀ ਤੇ ਲੋਕਾਂ ਦੇ ਹਰੇਕ ਕੰਮ ਪਹਿਲ ਦੇ ਅਧਾਰ ਤੇ ਕੀਤੇ ਗਏ। ਜਿਸ ਸੰਬੰਧ 'ਚ ਧਰਮਿੰਦਰ ਕਲਿਆਣ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਪਹਿਲਾਂ ਪੁਲਿਸ ਪ੍ਰਸ਼ਾਸਨ ਦੀ ਨਿਯਮਾਂ ਅਨੁਸਾਰ ਲੋਕਾਂ ਨੂੰ ਸੇਵਾਵਾਂ ਦਿੰਦੇ ਰਹੇ ਹਨ ਇਸੇ ਤਰ੍ਹਾਂ ਹੀ ਇਹ ਨਿਰੰਤਰ ਜਾਰੀ ਰਹਿਣਗੀਆਂ।

ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਹੀ ਰੰਗਲਾ ਪੰਜਾਬ ਬਣ ਸਕਦਾ ਹੈ।

More News

NRI Post
..
NRI Post
..
NRI Post
..