ਮਨੀਲਾ (ਨੇਹਾ): ਫਿਲਪੀਨਜ਼ ਵਿਚ ਬੀਤੀ ਰਾਤ ਤੂਫਾਨ ਨੇ ਕਹਿਰ ਮਚਾਇਆ ਜਿਸ ਕਾਰਨ ਉੱਤਰੀ ਅਤੇ ਮੱਧ ਫਿਲੀਪੀਨਜ਼ ਵਿੱਚ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ। ਇੱਥੇ ਹੜ੍ਹ ਵਾਲੇ ਹਾਲਾਤ ਬਣ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ।
ਇਸ ਤੂਫਾਨ ਨੂੰ ਫੇਂਗਸ਼ੇਨ ਦਾ ਨਾਂ ਦਿੱਤਾ ਗਿਆ ਹੈ ਜੋ ਐਤਵਾਰ ਦੇਰ ਰਾਤ ਲੂਜ਼ੋਨ ਦੇ ਮੁੱਖ ਉੱਤਰੀ ਫਿਲੀਪੀਨ ਖੇਤਰ ਵਿਚ ਆਇਆ ਤੇ ਇਸ ਨਾਲ ਦੱਖਣੀ ਚੀਨ ਸਾਗਰ ਦਾ ਖਿੱਤਾ ਪ੍ਰਭਾਵਿਤ ਹੋਇਆ। ਇੱਥੋਂ ਦੇ ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਇਸ ਸਮੇਂ 65 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ।



