ਜੈਫਰਸਨ, 26 ਮਈ ( NRI MEDIA )
ਅਧਿਕਾਰੀਆ ਨੇ ਦਸਿਆ ਹੈ ਕਿ ਕੇਂਦਰੀ ਅਮਰੀਕਾ ਵਿਚ ਮਿੱਸੌਰੀ ਦੁਆਲੇ ਬਵੰਡਰ,ਓਕਲਾਹੋਮਾ ਵਿਚ ਭਾਰੀ ਵਰਖਾ ਕਾਰਨ ਹੜ੍ਹ ਅਤੇ ਭਿਆਨਕ ਤੂਫ਼ਾਨ ਕਾਰਨ ਘਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ,ਮੌਸਮ ਸੰਬੰਧਿਤ ਮਰਨ ਵਾਲਿਆ ਦੀ ਗਿਣਤੀ 7 ਤਕ ਪਹੁੰਚ ਗਈ ਹੈ ਜਦਕਿ ਪੁਨਰ ਵਿਗਿਆਨੀਆਂ ਨੇ ਕਿਹਾ ਸੀ ਕਿ ਮੀਂਹ ਅਤੇ ਨੁਕਸਾਨਦਾਇਕ ਹਵਾਵਾਂ ਦਾ ਖਤਰਾ ਇਨਾ ਵਧਣ ਦੀ ਉਮੀਦ ਨਹੀਂ ਸੀ।
ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਕਿਹਾ ਕਿ, "ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਵੀ ਅਗਲਾ ਹਫਤਾ ਕਾਫੀ ਗਰਮ ਰਹੇਗਾ , ਤੂਫ਼ਾਨ ਦੀ ਇਕ ਪ੍ਰਣਾਲੀ ਵੀਰਵਾਰ ਨੂੰ ਟੈਕਸਾਸ ਪੈਨਹੈਂਡਲ ਅਤੇ ਪੱਛਮੀ ਓਕਲਾਹੋਮਾ ਤੋ ਲੈਕੇ ਨੇਬਰਾਸਕਾ ਤਕ ਖਿੱਚੀ ਗਈ ਹੈ ਜੋਂ ਕਿ ਵਧੇਰੇ ਹੜ੍ਹ ਆਉਣ ਦੀ ਚੇਤਾਵਨੀ ਦੇ ਰਹੀ ਹੈ ,ਉਨਾ ਅੱਗੇ ਕਿਹਾ ਕਿ ਬਵੰਡਰ ਦਾ ਖ਼ਤਰਾ ਟੈਕਸਾਸ ਤੋ ਕੰਸਾਸ ਦੇ ਮਾਧਿਅਮ ਰਾਹੀਂ ਬਣਿਆ ਰਹੇਗਾ।
ਜੈਫਰਸਨ ਸਿਟੀ ਦੇ ਮੇਅਰ ਕੈਰੀ ਟਰਗੀਨ ਨੇ ਸੀ ਐਨ ਐਨ ਨੂੰ ਦਸਿਆ ਕਿ, "ਇਸ ਹਾਦਸੇ ਨਾਲ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਮਿੱਸੋਰੀ ਵਿਚ ਪਰ ਕੋਈ ਵੀ ਮੌਤ ਨਹੀ ਹੋਈ ਹੈ। ਬਹੁਤ ਸਾਰੀਆ ਇਮਾਰਤਾਂ ਹਨ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਕਈਆਂ ਨੂੰ ਕੁਝ ਵੀ ਨੁਕਸਾਨ ਨਹੀਂ ਹੋਇਆ ਤਾਂ ਇਸਲਈ ਇਹ ਬਹੁਤ ਜਿਆਦਾ ਵਿਆਪਕ ਹੈ .ਮਿਸੌਰੀ ਦੇ ਗਵਰਨਰ ਮਾਇਕ ਪਾਰਸ ਨ ਨੇ ਕਿਹਾ ਕਿ, "ਘਟੋ ਘੱਟ 20 ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਗਿਆ ਸੀ ਪਰ ਹੁਣ ਜਿਆਦਾਤਰ ਨੂੰ ਛੁੱਟੀ ਮਿਲ ਚੁੱਕੀ ਹੈ।
ਬਵੰਡਰ ਨਾਲ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਹੈ ਪਰ ਮੈਂ ਤੂਫ਼ਾਨ ਦਾ ਸਾਹਮਣਾ ਕਰਨ ਵਾਲਿਆ ਤੋ ਬਹੁਤ ਜਿਆਦਾ ਪ੍ਰਭਾਵਿਤ ਹੋਇਆ ਹਾ ਜਿਸ ਤਰਾ ਇਸ ਦੁਰਘਟਨਾ ਦੇ ਵੇਲੇ ਸਾਰੇ ਮਿਸੋਰੀ ਦੇ ਨਿਵਾਸੀ ਇਕਠੇ ਹੋਏ ਅਤੇ ਇਕ ਦੂਜੇ ਦੀ ਮਦਦ ਕੀਤੀ , ਯੂ ਐੱਸ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਟਵੀਟ ਕੀਤਾ ਕਿ ਤੁਸੀ ਸਾਰੇ ਬਹੁਤ ਬਹਾਦੁਰ ਹੋ ਅਸੀਂ ਤੁਹਾਡੀ ਮਦਦ ਲਈ ਇੱਥੇ ਮੌਜੂਦ ਹਾਂ ਅਤੇ ਨਾਲ ਹੀ ਓਨਾ ਨੇ ਓਕਲਾਹੋਮਾ ਦੇ ਨਿਵਾਸੀਆ ਨੂੰ ਸੁਰੱਖਿਅਤ ਰਹਿਣ ਅਤੇ ਅਧਿਕਾਰੀਆ ਦੀਆ ਚੇਤਾਵਨੀਆਂ ਨੂੰ ਸੁਣਨ ਲਈ ਕਿਹਾ , ਓਕਲਾਹੋਮਾ ਦੇ ਐਮਰਜੈਂਸੀ ਮੈਨੇਜਮੈਂਟ ਵਿਭਾਗ ਦੀ ਬੁਲਾਰੇ ਕੇਲੀ ਕੇਨ ਨੇ ਫੋਨ ਤੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਓਥੋਂ ਬਾਹਰ ਨਿਕਲ ਲਿਆ ਗਿਆ ਹੈ ਅਤੇ ਇਲਾਕਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ।



