Punjab: ਸੱਪ ਦੇ ਡੰਗ ਨਾਲ ਮਜ਼ਦੂਰ ਦੀ ਦਰਦਨਾਕ ਮੌਤ

by nripost

ਮੌੜ ਕਲਾਂ (ਨੇਹਾ): ਪਿੰਡ ਮੌੜ ਕਲਾਂ ਵਿਖੇ ਸੱਪ ਦੇ ਡੰਗਣ ਨਾਲ ਇਕ ਮਜ਼ਦੂਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਜ਼ਦੂਰ ਦਰਸ਼ਨ ਸਿੰਘ (50) ਸਾਲ ਪੁੱਤਰ ਸੋਹਣ ਸਿੰਘ ਵਾਸੀ ਮੋੜ ਕਲਾਂ ਦੀ ਜ਼ਹਿਰੀਲੇ ਸੱਪ ਦੇ ਡੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਲੜਕੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਉਸ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚਲਦਾ ਸੀ, ਜਦੋਂ ਉਹ ਛੱਪੜ ਦੇ ਕੋਲ ਘਾਹ ਫੂਸ ਦੀ ਸਫ਼ਾਈ ਕਰ ਰਿਹਾ ਸੀ ਤਾ ਅਚਾਨਕ ਹੀ ਜ਼ਹਿਰੀਲਾ ਸੱਪ ਉਸ ਦੇ ਪਿਤਾ ਦੇ ਲੜ ਗਿਆ।

ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪ੍ਰੰਤੂ ਜ਼ਹਿਰ ਜ਼ਿਆਦਾ ਫੈਲਣ ਕਾਰਨ ਉਸ ਦੀ ਮੌਤ ਹੋ ਗਈ। ਉਧਰ ਸਮਾਜ ਸੇਵੀ ਰਮਨਾ ਮੌੜ ਅਤੇ ਬਿੱਟੂ ਮੌੜ ਕਲਾਂ ਨੇ ਕਿਹਾ ਕਿ ਮ੍ਰਿਤਕ ਦਰਸ਼ਨ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਘਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਾਰਨ ਘਰ ਦੀ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।

ਪਰਿਵਾਰ ਵਿਚ ਇਕ ਲੜਕੀ ਤੇ ਦੋ ਲੜਕੇ ਜੋ ਕਿ ਛੋਟੇ ਹਨ ਤੇ ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ । ਜਿਸ ਕਰਕੇ ਪਰਿਵਾਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਹੈ। ਹੋਰ ਤਾਂ ਹੋਰ ਮਿ੍ਤਕ ਦੀ ਪਤਨੀ ਵੀ ਪਿਛਲੇ ਮਹੀਨੇ ਤੋਂ ਬਿਮਾਰ ਚੱਲ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਤੌਰ ’ਤੇ ਵਿੱਤੀ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।

More News

NRI Post
..
NRI Post
..
NRI Post
..