ਚੋਣ ਕਮਿਸ਼ਨ ਦਾ ਵੱਡਾ ਐਲਾਨ! ਦੇਸ਼ ‘ਚ SIR ਦੀ ਸ਼ੁਰੂਆਤ, ਪਹਿਲੇ ਪੜਾਅ ‘ਚ 12 ਰਾਜ ਸ਼ਾਮਲ

by nripost

ਨਵੀਂ ਦਿੱਲੀ (ਪਾਇਲ): ਚੋਣ ਕਮਿਸ਼ਨ ਨੇ ਦੇਸ਼ ਭਰ 'ਚ ਵੋਟਰ ਸੂਚੀ ਸੋਧ ਜਾਂ ਐੱਸ.ਆਈ.ਆਰ. ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੋਮਵਾਰ ਸ਼ਾਮ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਇਹ ਐਲਾਨ ਕੀਤਾ। ਐਸਆਈਆਰ ਸਭ ਤੋਂ ਪਹਿਲਾਂ ਉਨ੍ਹਾਂ ਰਾਜਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਅਗਲੇ ਕੁਝ ਸਮੇਂ ਵਿੱਚ ਚੋਣਾਂ ਹੋਣੀਆਂ ਹਨ।

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਬਿਹਾਰ ਵਿੱਚ ਐਸਆਈਆਰ ਦੀ ਤਿਆਰੀ ਦੇ ਆਧਾਰ ’ਤੇ ਚੋਣਵੇਂ ਰਾਜਾਂ ਵਿੱਚ ਐਸਆਈਆਰ ਲਾਂਚ ਕੀਤਾ ਜਾਵੇਗਾ। ਦੱਸ ਦਇਏ ਕਿ SIR ਦਾ ਦੂਜਾ ਪੜਾਅ 12 ਰਾਜਾਂ ਵਿੱਚ ਸ਼ੁਰੂ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਬਿਹਾਰ ਵਿੱਚ ਵੋਟਰ ਸੂਚੀ ਦੇ SIR ਦਾ ਕੰਮ ਪੂਰਾ ਹੋ ਚੁੱਕਾ ਹੈ। ਉੱਥੇ ਹੀ 30 ਸਤੰਬਰ ਨੂੰ ਕਰੀਬ 7.42 ਕਰੋੜ ਨਾਵਾਂ ਵਾਲੀ ਅੰਤਿਮ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ।ਬਿਹਾਰ ਵਿੱਚ ਦੋ ਪੜਾਵਾਂ ਵਿੱਚ 6 ਅਤੇ 11 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 14 ਨਵੰਬਰ ਨੂੰ ਆਉਣਗੇ।

More News

NRI Post
..
NRI Post
..
NRI Post
..