ਟਰੰਪ-ਹਮਰੁਤਬਾ ਸ਼ੀ ਬੈਠਕ: ਦੁਨੀਆ ਦੀ ਸਭ ਤੋਂ ਵੱਡੀ ਵਪਾਰਕ ਟੱਕਰ ਤੇ ਹੋਈ ਸ਼ਾਂਤੀ ਦੀ ਗੱਲ!

by nripost

ਬੁਸਾਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰ ਬੇਸ ’ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਦੋਵਾਂ ਆਗੂਆਂ ਨੇ ਵਿਸ਼ਵ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦਰਮਿਆਨ ਸੰਭਾਵੀ ਵਪਾਰਕ-ਜੰਗ ਖ਼ਤਮ ਕਰਨ ਬਾਰੇ ਚਰਚਾ ਕੀਤੀ। ਦੱਖਣੀ ਬੰਦਰਗਾਹ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਹੈ। ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ, ‘‘ਸਾਡੀ ਇਹ ਮੁਲਾਕਾਤ ਬਹੁਤ ਸਫ਼ਲ ਹੋਣ ਜਾ ਰਹੀ ਹੈ, ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਰ ਉਹ (ਸ਼ੀ) ਇੱਕ ਬਹੁਤ ਹੀ ਸਖ਼ਤ ਵਾਰਤਾਕਾਰ ਹਨ।’’

ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫ਼ਦਾਂ ਨਾਲ ਬੈਠੇ, ਤਾਂ ਸ਼ੀ ਨੇ ਇੱਕ ਅਨੁਵਾਦਕ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਕ ਤੇ ਆਮ ਗੱਲ ਹੈ। ਚੀਨੀ ਸਦਰ ਨੇ ਕਿਹਾ, ‘‘ਕੁਝ ਦਿਨ ਪਹਿਲਾਂ… ਸਾਡੀਆਂ ਦੋ ਆਰਥਿਕ ਅਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ’ਤੇ ਪਹੁੰਚੀਆਂ। ਇਹ ਮੀਟਿੰਗ ਉਤਸ਼ਾਹਜਨਕ ਰਹੀ… ਮੈਂ ਚੀਨ-ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਂਹ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ।’’ ਦੋਵਾਂ ਆਗੂਆਂ ਦਰਮਿਆਨ ਇਹ ਗੱਲਬਾਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (APEC) ਸਿਖਰ ਸੰਮੇਲਨ ਤੋਂ ਇਕਪਾਸੇ ਹੋਰ ਰਹੀ ਹੈ। ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਟਰੰਪ ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਆਸ ਜਤਾਈ ਹੈ।

More News

NRI Post
..
NRI Post
..
NRI Post
..