ਕੈਨੇਡਾ ਦੇ ਪ੍ਰਸਿੱਧ ਪੰਜਾਬੀ ਫੁੱਟਬਾਲ ਖਿਡਾਰੀ ਬਰੈਂਡਨ ਬਾਸੀ ਦਾ ਹੋਇਆ ਦਿਹਾਂਤ

by mediateam

ਵੈਨਕੂਵਰ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਤੋਂ ਇਕ ਬਹੁਤ ਹੀ ਦੁਖਦ ਖ਼ਬਰ ਸਾਹਮਣੇ ਆਈ ਹੈ ਜੀ ਹਨ ਥਾਨੁ ਦੱਸ ਦੱਸ ਦਈਏ ਕਿ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਪ੍ਰਸਿੱਧ ਫੁੱਟਬਾਲ ਖਿਡਾਰੀ ਬਰੈਂਡਨ ਬਾਸੀ ਦਾ ਦਿਹਾਂਤ ਹੋ ਗਿਆ। ਬਰੈਂਡਨ ਬਾਸੀ ਪਿਛਲੇ ਹਫਤੇ ਸਰੀ ਵਿਖੇ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਪੰਜ ਦਿਨ ਬਾਅਦ ਜ਼ਖਮਾਂ ਦੀ ਤਾਬ ਨਾ ਝਲਦਿਆ ਹੋਇਆ ਦਮ ਤੋੜ ਦਿੱਤਾ। 

ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦਾ ਵਸਨੀਕ ਬਰੈਂਡਨ ਬਾਸੀ 18 ਮਈ ਨੂੰ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਜਦੋਂ ਇਨ੍ਹਾਂ ਦੀ ਐੱਸ. ਯੂ. ਵੀ. 78ਵੇਂ ਐਵੇਨਿਊ ਤੇ 122ਵੀਂ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਬੇਕਾਬੂ ਹੋ ਕੇ ਇਕ ਖੰਡੇ 'ਚ ਜਾ ਵੱਜੀ। ਹਾਦਸੇ 'ਚ ਬਾਸੀ ਸਣੇ ਤਿੰਨ ਜਾਣਿਆ ਨੂੰ ਗੰਭੀਰ ਜ਼ਖਮੀ ਹਾਲਾਤ 'ਚ ਹਸਪਤਾਲ ਪਹੁੰਚਾਇਆ ਗਿਆ। ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ 24 ਮਈ ਨੂੰ ਬਰੈਂਡਨ ਬਾਸੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਬਰੈਂਡਨ ਬਾਸੀ ਯੂਨੀਵਰਸਿਟੀ 'ਚ ਪਹਿਲੇ ਸਾਲ ਦਾ ਵਿਦਿਆਰਥੀ ਤੇ ਪੁਰਸ਼ਾਂ ਦੀ ਫੁੱਟਬਾਲ ਟੀਮ ਦਾ ਅਹਿਮ ਮੈਂਬਰ ਸੀ। 

More News

NRI Post
..
NRI Post
..
NRI Post
..