Punjsb: ਸੜਕ ਹਾਦਸਾ ਬਣਿਆ ਕਾਲ- ਮਸ਼ਹੂਰ ਕਾਰੋਬਾਰੀ ਜਸਵੀਰ ਸਿੰਘ ਬਿੱਲੂ ਦੀ ਮੌਤ

by nripost

ਲੁਧਿਆਣਾ (ਨੇਹਾ): ਬਠਿੰਡਾ ਰਾਜ ਮਾਰਗ ’ਤੇ ਬੰਦ ਹੋ ਚੁੱਕੇ ਰਕਬਾ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ ਵਿਚ ਪਿੰਡ ਸਹੌਲੀ ਵਾਸੀ ਰਾਏਕੋਟ ਦੇ ਪ੍ਰਸਿੱਧ ਓਜ਼ ਮਾਰਕੀਟ ਦੇ ਮਾਲਕ ਜਸਵੀਰ ਸਿੰਘ ਬਿੱਲੂ ਧਾਲੀਵਾਲ (61 ਸਾਲ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਸਵੀਰ ਸਿੰਘ ਬਿੱਲੂ ਆਪਣੀ ਐਕਟਿਵਾ ਸਕੂਟਰੀ (ਪੀ ਬੀ 10 ਕੇ ਬੀ 7923) 'ਤੇ ਮੁੱਲਾਂਪੁਰ ਤੋਂ ਆਪਣੇ ਪਿੰਡ ਸਹੌਲੀ ਵੱਲ ਨੂੰ ਜਾ ਰਿਹਾ ਸੀ।

ਇਸ ਦੌਰਾਨ ਸਾਹਮਣੇ ਤੋਂ ਆ ਰਹੇ ਕੈਂਟਰ (ਆਰ ਜੇ 31 ਜੀ ਬੀ 3203) ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਉਪਰੰਤ ਜਵਸੀਰ ਸਿੰਘ ਨੂੰ ਲੁਧਿਆਣਾ ਦੇ ਡੀ ਐੱਮ ਸੀ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਜਸਵੀਰ ਸਿੰਘ ਬਿੱਲੂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਸਿਰਕੱਢ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਦੇ ਰਿਸ਼ਤੇਦਾਰ ਸਨ। ਥਾਣਾ ਸੁਧਾਰ ਦੀ ਪੁਲੀਸ ਨੇ ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਗਰੇਵਾਲ ਦੇ ਬਿਆਨ 'ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਜਾਂਚ ਅਫ਼ਸਰ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

More News

NRI Post
..
NRI Post
..
NRI Post
..