ਨਵੀਂ ਦਿੱਲੀ (ਨੇਹਾ): ਪ੍ਰਸਿੱਧ ਉਦਯੋਗਪਤੀ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਗੋਪੀਚੰਦ ਪੀ. ਹਿੰਦੂਜਾ ਦਾ ਲੰਡਨ ਵਿੱਚ ਦੇਹਾਂਤ ਹੋ ਗਿਆ ਹੈ ਇਹ ਗੱਲ ਉਨ੍ਹਾਂ ਦੇ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਦੱਸੀ। ਉਹ 85 ਸਾਲ ਦੇ ਸਨ।
ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਗੋਪੀਚੰਦ ਪੀ ਹਿੰਦੂਜਾ, ਜੋ ਕਿ ਇੰਡਸਟਰੀ ਵਿੱਚ 'ਜੀਪੀ' ਵਜੋਂ ਮਸ਼ਹੂਰ ਹਨ, ਪਿਛਲੇ ਕੁਝ ਹਫ਼ਤਿਆਂ ਤੋਂ ਬਿਮਾਰ ਸਨ ਅਤੇ ਲੰਡਨ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਹਿੰਦੂਜਾ ਪਰਿਵਾਰ ਦੀ ਦੂਜੀ ਪੀੜ੍ਹੀ ਦੇ ਮੈਂਬਰ ਗੋਪੀਚੰਦ ਨੇ ਮਈ 2023 ਵਿੱਚ ਆਪਣੇ ਵੱਡੇ ਭਰਾ ਸ਼੍ਰੀਚੰਦ ਦੀ ਮੌਤ ਤੋਂ ਬਾਅਦ ਸਮੂਹ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸੁਨੀਤਾ, ਪੁੱਤਰ ਸੰਜੇ ਅਤੇ ਧੀਰਜ ਅਤੇ ਧੀ ਰੀਤਾ ਹਨ।
ਗੋਪੀਚੰਦ ਹਿੰਦੂਜਾ ਨੇ ਬੰਬਈ ਦੇ ਜੈ ਹਿੰਦ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਵੈਸਟਮਿੰਸਟਰ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।



