ਵੈਨਕੂਵਰ, 27 ਮਈ , ਰਣਜੀਤ ਕੌਰ ( NRI MEDIA )
ਮੈਟਰੋ ਵੈਨ ਕੂਵਰ ਫਿਲੀਪੀਂਸ ਵਿੱਚ ਪਏ ਲਗਭਗ 1500 ਟਨ ਕੈਨੇਡੀਅਨ ਕੂੜੇ ਦਾ ਨਿਪਟਾਰਾ ਕਰਨ ਲਈ ਰਾਜੀ ਹੋ ਗਿਆ ਹੈ , ਮੈਟਰੋ ਵੈਨਕੂਵਰ ਨੇ ਕਿਹਾ ਕਿ ਇਹ ਕੂੜਾ ਵੈਨਕੂਵਰ ਪੋਰਟ ਤੋ ਫਿਲਿਪਨਜ਼ ਵਿਚ ਇਕ ਪ੍ਰਾਈਵੇਟ ਕੰਪਨੀ ਦੁਆਰਾ 2013-2014 ਵਿਚ ਰੀਸਾਇਕਲ ਕਰਨ ਲਈ ਲਿਆਂਦਾ ਗਿਆ ਸੀ ਪਰ ਬਾਅਦ ਵਿੱਚ ਇਹ ਕੰਪਨੀ ਬੰਦ ਹੋ ਗਈ , ਉਦੋ ਤੋ ਲੈਕੇ ਹੁਣ ਤਕ ਇਸ ਟਾਪੂ ਦੇਸ਼ ਵਿਚ 69 ਕੰਟੈਨਰ ਪਏ ਹੋਏ ਨੇ ਅਤੇ ਇਥੋ ਦੇ ਲੋਕਾਂ ਲਈ ਇਕ ਮੁਸੀਬਤ ਦਾ ਕਾਰਨ ਬਣੇ ਹੋਏ ਹਨ , ਇਕ ਪ੍ਰੈਸ ਕਾਨਫਰੰਸ ਵਿਚ ਫਿਲੀਪੀਨਸ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰਤੇ ਨੇ ਕਿਹਾ ਸੀ ਕਿ ਜੇਕਰ ਹੁਣ ਕੈਨੇਡਾ ਨੇ ਆਪਣਾ ਕੂੜਾ ਵਾਪਸ ਨਾ ਲਿਆ ਤਾਂ ਉਹ ਜੰਗ ਦਾ ਐਲਾਨ ਕਰ ਦੇਣਗੇ ਅਤੇ ਸਾਰਾ ਕੂੜਾ ਕੈਨੇਡਾ ਦੇ ਪਾਣੀਆਂ ਵਿਚ ਸੁੱਟ ਦੇਣਗੇ।
ਮੈਟਰੋ ਵੈਨਕੂਵਰ ਨੇ ਕਿਹਾ ਕਿ ਉਹ ਇਸ ਓਹ ਇਸ ਕੂੜੇ ਨੂੰ ਸੁਰੱਖਿਅਤ ਤਰੀਕੇ ਨਾਲ ਬਰਨਬੀ ਦੇ ਵੇਸਟ ਟੂ ਏਨਰਜੀ ਫੇਸਿਲਟੀ ਵਿਚ ਸਾੜਣਗੇ ਅਤੇ ਇਸ ਤੋ ਬਿਜਲੀ ਪੈਦਾ ਕੀਤੀ ਜਾਵੇਗੀ , ਚੇਅਰਮੈਨ ਐੱਸ ਏ ਧਾਲੀਵਾਲ ਨੇ ਇਕ ਪ੍ਰੈਸ ਰਿਲੀਜ ਵਿਚ ਕਿਹਾ ਕਿ ਉਹ ਅੰਤਰ ਰਾਸ਼ਟਰੀ ਏਅਰ ਲਾਈਨ, ਸ਼ਿੱਪਿੰਗ ਉਦਯੋਗਾਂ ਅਤੇ ਕੈਨੇਡੀਅਨ ਇੰਪੈਕਸ਼ਨ ਏਜੰਸੀ ਤੋ ਹੋਰ ਵੀ ਸਮਗਰੀ ਨੂੰ ਜਿੰਮੇਦਾਰੀ ਨਾਲ ਸੁਰੱਖਿਅਤ ਢੰਗ ਨਾਲ ਨਸ਼ਟ ਕਰਦੇ ਹਨ।
ਇਸ ਕੂੜੇ ਵਿਚ ਜਿਆਦਾਤਰ ਕਾਗ਼ਜ਼,ਮਿਸ਼ਰਤ ਪਲਾਸਟਿਕ ਅਤੇ ਕੁਝ ਇਲੈਕਟ੍ਰੋਨਿਕਸ ਅਤੇ ਘਰੇਲੂ ਵਿਅਰਥ ਸ਼ਾਮਿਲ ਹੈ ਜਿਸ ਨੂੰ ਕਿ ਦੁਬਾਰਾ ਵਰਤਿਆ ਨਹੀਂ ਜਾ ਸਕਦਾ ,ਉਨਾਂ ਕਿਹਾ ਕਿ ਬਰਨਬੀ ਸਹੂਲਤ ਨੂੰ ਈ ਸੀ ਸੀ ਸੀ ਵਲੋਂ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਵੈਨਕੂਵਰ ਪੋਰਟ ਦੇ ਨਜ਼ਦੀਕ ਹੈ ਅਤੇ ਦੂਜਾ ਇਹ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਅੰਤਰ ਰਾਸ਼ਟਰੀ ਵਿਅਰਥ ਡਾਇਰੈਕਟਿਵ ਹੇਠ ਵਿਅਰਥ ਸਵੀਕਾਰ ਕਰਨ ਲਈ ਪ੍ਰਮਾਣਿਤ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਵੇਸਟ ਟੂ ਏਨਰਜੀ ਕੂੜਾ ਨਸ਼ਟ ਕਰਨ ਲਈ ਸਭ ਤੋ ਵਧੀਆ ਵਿਕਲਪ ਹੈ ਕਿਉਂਕਿ ਇਸ ਵਿੱਚ ਜੰਗਲੀ ਜੀਵਨ ਨਾਲ ਕੋਈ ਸੰਬੰਧ ਨਹੀਂ ਹੁੰਦਾ ਅਤੇ ਨਾ ਹੀ ਕੂੜਾ ਨਸ਼ਟ ਕਰਨ ਤੋ ਬਾਅਦ ਬਾਹਰ ਜਾਂਦਾ ਹੈ।
ਰੀਜ਼ਨ ਅਤੇ ਈ ਸੀ ਸੀ ਸੀ ਹੁਣ ਕੂੜਾ ਪ੍ਰਾਪਤ ਕਰਨ ਤੇ ਕੰਮ ਕਰ ਰਹੇ ਹਨ ਪਰ ਮੈਟਰੋ ਵੈਨਕੂਵਰ ਨੇ ਕਿਹਾ ਕਿ ਇਹ ਕੂੜਾ ਜੂਨ ਦੇ ਅਖੀਰ ਵਿਚ ਫਿਲੀਪੀਨਸ ਤੋ ਬਾਹਰ ਕਢਿਆ ਜਾਵੇਗਾ ਅਤੇ ਗਰਮੀਆਂ ਦੇ ਅੰਤ ਤਕ ਇਸ ਨੂੰ ਨਸ਼ਟ ਕੀਤਾ ਜਾਵੇਗਾ ,ਕੈਨੇਡਾ ਪਹਿਲਾ ਹੀ ਸ਼ਿੱਪਿੰਗ ਦਾ ਸਾਰਾ ਖਰਚਾ ਚੁੱਕਣ ਲਈ ਮੰਨ ਗਿਆ ਹੈ , 2016 ਵਿਚ ਕੋਰਟ ਦੇ ਆਰਡਰ ਤੋਂ ਬਾਅਦ ਕਿ ਇਹ ਕੂੜਾ ਕੈਨੇਡਾ ਵਾਪਸ ਜਾਣਾ ਚਾਹੀਦਾ ਹੈ ਫਿਲੀਪੀਂਜ਼ ਦੇ ਲੋਕਾਂ ਨੇ ਬਹੁਤ ਸਾਰੇ ਕੂਟਨੀਤਕ ਵਿਰੋਧ ਕੀਤੇ ਸਨ।



