Punjab: ਰਿਸ਼ਤੇ ਦੀ ਤਨਾਅ ਨੇ ਖਤਮ ਕੀਤੀ ਜ਼ਿੰਦਗੀ- ਹਵਾਈ ਅੱਡੇ ‘ਚ ਸਿਪਾਹੀ ਦੀ ਖੁਦਕੁਸ਼ੀ

by nripost

ਲੁਧਿਆਣਾ (ਨੇਹਾ): ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ’ਚ ਤਾਇਨਾਤ ਸਿਪਾਹੀ ਨੇ ਰੁੱਸ ਕੇ ਪੇਕੇ ਗਈ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ 36 ਸਾਲਾ ਸਿਪਾਹੀ ਬਲਜੀਤ ਸਿੰਘ ਹਲਵਾਰਾ ਹਵਾਈ ਅੱਡੇ ’ਤੇ ਡਿਊਟੀ ਨਿਭਾ ਰਿਹਾ ਸੀ। ਅਚਾਨਕ ਡਿਊਟੀ ’ਤੇ ਉਹ ਡਿੱਗ ਪਿਆ। ਉਸ ਨੂੰ ਹਵਾਈ ਅੱਡੇ ਦੀ ਗੱਡੀ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ ਜਿਥੋਂ ਉਸ ਨੂੰ ਰੈਫਰ ਕਰਨ ’ਤੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਸਿਪਾਹੀ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਸੀ। ਦੇਰ ਸ਼ਾਮ ਉਸ ਦੀ ਵਰਦੀ ਵਿਚੋਂ ਖੁਦਕੁਸ਼ੀ ਨੋਟ ਮਿਲਣ ਦੀ ਗੱਲ ਸਾਹਮਣੇ ਆਈ, ਜਿਸ ਅਨੁਸਾਰ ਬਲਜੀਤ ਸਿੰਘ ਰੁੱਸ ਕੇ ਪੇਕੇ ਗਈ ਪਤਨੀ ਕਾਰਨ ਪਰੇਸ਼ਾਨ ਸੀ। ਉਸ ਨੇ ਆਪਣੀ ਮੌਤ ਲਈ ਪਤਨੀ ਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਸਬੰਧ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਘਰੇਲੂ ਕਲੇਸ਼ ਦੇ ਚੱਲਦਿਆਂ ਸਿਪਾਹੀ ਦੀ ਪਤਨੀ ਵੱਲੋਂ ਘਰ ਛੱਡ ਜਾਣ ਅਤੇ ਉਸ ਦੀ ਸੱਸ ਵੱਲੋਂ ਉਸ ਦਾ ਘਰ ਨਾ ਵਸਣ ਦੇਣ ਦੀ ਗੱਲ ਕਹੀ। ਬਲਜੀਤ ਕਈ ਵਾਰ ਪਤਨੀ ਨੂੰ ਮਨਾਉਣ ਲਈ ਗਿਆ ਪਰ ਸੱਸ ਨੇ ਉਸ ਨਾਲ ਪਤਨੀ ਨੂੰ ਨਾ ਤੋਰਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੀ ਮੌਤ ਕਿੰਝ ਹੋਈ ਦਾ ਖੁਲਾਸਾ ਕੱਲ੍ਹ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੋਵੇਗਾ।

More News

NRI Post
..
NRI Post
..
NRI Post
..