ਲਾਹੌਰ , 27 ਮਈ ( NRI MEDIA )
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਕੁਝ ਸਥਾਨਕ ਵਕਫ ਅਫਸਰਾਂ ਦੀ ਮਿਲੀਭੁਗਤ ਨਾਲ ਕਈ ਸੋ ਸਾਲ ਪੁਰਾਣੇ ਗੁਰੂ ਨਾਨਕ ਮਹਿਲ ਦੇ ਇੱਕ ਵੱਡੇ ਹਿੱਸੇ ਨੂੰ ਤੋੜ ਦਿੱਤਾ ਗਿਆ ਹੈ ਅਤੇ ਲੋਕਾਂ ਵਲੋਂ ਇਸਦੀਆਂ ਖਿੜਕੀਆਂ ਦਰਵਾਜੇ ਤੱਕ ਲੁੱਟ ਕੇ ਵੇਚ ਦਿੱਤੇ ਗਏ ਹਨ , ਇਹ ਜਾਣਕਾਰੀ ਪਾਕਿਸਤਾਨ ਦੇ 'ਡੌਨ' ਅਖਬਾਰ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ , ਰਿਪੋਰਟ ਅਨੁਸਾਰ ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਹਿੰਦੂ ਸ਼ਾਸਕਾਂ ਅਤੇ ਸਰਦਾਰਾਂ ਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਸਨ |
ਪਾਕ ਮੀਡੀਆ ਦੇ ਅਨੁਸਾਰ, ਗੁਰੂ ਨਾਨਕ ਪੈਲਸ ਚਾਰ ਮੰਜ਼ਲ ਦਾ ਸੀ ,ਇਮਾਰਤ ਦੀਆਂ ਕੰਧਾਂ ਉੱਤੇ ਸੁੰਦਰ ਨਕਾਸ਼ੀ ਵੀ ਕੀਤੀ ਹੋਈ ਸੀ , ਇਮਾਰਤ ਵਿਚ 16 ਕਮਰੇ ਸਨ ,ਹਰ ਕਮਰੇ ਵਿਚ ਤਿੰਨ ਦਰਵਾਜ਼ਿਆਂ ਦੇ ਨਾਲ ਚਾਰ ਵੈਂਟੀਲੇਟਰ ਵੀ ਹਵਾ ਲਈ ਬਣਾਏ ਗਏ ਸਨ , ਰਿਪੋਰਟ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਬਾਬਾ ਗੁਰੂ ਨਾਨਕ ਮਹੱਲ ਦੀ ਸਥਾਪਨਾ ਚਾਰ ਕੁ ਸੌ ਪਹਿਲਾਂ ਹੋਈ ਸੀ ਅਤੇ ਇਥੇ ਭਾਰਤ ਸਮੇਤ ਸਾਰੇ ਸੰਸਾਰ ਦੇ ਸਿੱਖ ਆਉਂਦੇ ਸਨ |
ਸੂਤਰਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਵੱਕਫ ਬੋਰਡ ਦੀ ਸਹਿਮਤੀ ਨਾਲ ਮਿਲ ਕੇ ਇਹ ਮੰਦਭਾਗਾ ਕੰਮ ਕੀਤਾ ਹੈ ਅਤੇ ਇਮਾਰਤ ਨੂੰ ਢਾਹ ਦਿੱਤਾ ਹੈ , ਮਹਿਲ ਮੱਧਯੁਗੀ ਆਰਕੀਟੈਕਚਰ ਦੇ ਅਨੁਸਾਰ ਬਣਾਇਆ ਗਿਆ ਸੀ ,ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੱਕਫ਼ ਨੂੰ ਇਸ ਬਾਰੇ ਸਮੇਂ ਸਿਰ ਸੂਚਿਤ ਕੀਤਾ ਗਿਆ ਸੀ ਪਰ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ |



