ਸ਼੍ਰੀਨਗਰ (ਪਾਇਲ): ਹਰਿਆਣਾ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਤੋਂ 350 ਆਰਡੀਐਕਸ ਬੰਬ, ਦੋ ਏਕੇ-47 ਰਾਈਫਲਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਕਾਜ਼ੀਗੁੰਡ ਦੇ ਨਿਵਾਸੀ ਡਾਕਟਰ ਆਦਿਲ ਅਹਿਮਦ ਰਾਥਰ ਦੇ ਲਾਕਰ ਤੋਂ ਇੱਕ ਏਕੇ-47 ਰਾਈਫਲ ਅਤੇ ਹੋਰ ਅਸਲਾ ਵੀ ਬਰਾਮਦ ਕੀਤਾ ਸੀ।
ਦਰਅਸਲ, 27 ਅਕਤੂਬਰ ਨੂੰ ਸ਼੍ਰੀਨਗਰ 'ਚ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਪੋਸਟਰ ਲੱਗੇ ਸਨ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਨਜ਼ਰ ਆ ਰਹੀ ਹੈ। ਜਾਂਚ ਦੌਰਾਨ ਡਾਕਟਰ ਆਦਿਲ ਅਹਿਮਦ ਰਾਥਰ ਨੂੰ ਸੀਸੀਟੀਵੀ ਫੁਟੇਜ ਵਿੱਚ ਪੋਸਟਰ ਚਿਪਕਾਉਂਦੇ ਦੇਖਿਆ ਗਿਆ।
ਜਿਸ ਤੋਂ ਬਾਅਦ 6 ਨਵੰਬਰ ਨੂੰ ਡਾਕਟਰ ਨੂੰ ਸਹਾਰਨਪੁਰ ਦੇ ਅੰਬਾਲਾ ਰੋਡ 'ਤੇ ਸਥਿਤ ਇੱਕ ਹਸਪਤਾਲ ਤੋਂ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ (ਜੇਈਐਮ) ਦੇ ਸਮਰਥਨ ਵਿੱਚ ਪੋਸਟਰ ਲਗਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਇਏ ਕਿ ਸ਼ਨੀਵਾਰ ਨੂੰ ਪੁਲਿਸ ਨੇ ਜੀਐਮਸੀ ਅਨੰਤਨਾਗ ਵਿੱਚ ਛਾਪਾ ਮਾਰਿਆ ਅਤੇ ਦੋਸ਼ੀ ਡਾਕਟਰ ਦੇ ਲਾਕਰ ਵਿੱਚੋਂ ਇੱਕ ਏਕੇ-47 ਰਾਈਫਲ ਬਰਾਮਦ ਕੀਤੀ।
ਦੋਸ਼ੀ ਡਾਕਟਰ ਅਕਤੂਬਰ 2024 ਤੱਕ ਜੀਐਮਸੀ ਅਨੰਤਨਾਗ ਵਿੱਚ ਇੱਕ ਸੀਨੀਅਰ ਰੈਜ਼ੀਡੈਂਟ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਨੇ ਹੁਣ ਹਰਿਆਣਾ ਦੇ ਫਰੀਦਾਬਾਦ ਵਿੱਚ ਡਾਕਟਰ ਮੁਫਾਜ਼ਿਲ ਸ਼ਕੀਲ ਦੇ ਕਿਰਾਏ ਦੇ ਘਰ 'ਤੇ ਵੀ ਛਾਪਾ ਮਾਰਿਆ ਹੈ, ਜਿੱਥੋਂ 350 ਕਿਲੋ ਵਿਸਫੋਟਕ ਅਤੇ 2 ਏਕੇ-47 ਰਾਈਫਲਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।



