ਨਵੀਂ ਦਿੱਲੀ (ਪਾਇਲ): ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਇਸ ਸਮੇਂ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੀ ਨਿਗਰਾਨੀ ਹੇਠ 89 ਸਾਲਾ ਧਰਮਿੰਦਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸ ਦਇਏ ਕਿ ਧਰਮਿੰਦਰ ਬ੍ਰੀਚ ਕੈਂਡੀ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ। ਹੇਮਾ ਮਾਲਿਨੀ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨੂੰ ਵੀ ਹਾਲ ਹੀ 'ਚ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ ਅਤੇ ਹੁਣ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸੰਨੀ ਦਿਓਲ ਦੀ ਟੀਮ ਨੇ ਧਰਮਿੰਦਰ ਦੀ ਸਿਹਤ ਬਾਰੇ ਅਪਡੇਟ ਦਿੱਤਾ ਹੈ ਅਤੇ ਕਿਹਾ ਹੈ, "ਧਰਮਿੰਦਰ ਸਰ ਠੀਕ ਹੋ ਰਹੇ ਹਨ ਅਤੇ ਇਲਾਜ ਦੇ ਨਤੀਜੇ ਦਿਖਾਈ ਦੇ ਰਹੇ ਹਨ। ਅਸੀਂ ਸਾਰੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰਦੇ ਹਾਂ।"
ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰੋ। ਧਰਮਿੰਦਰ ਦੇ ਸਿਹਤ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਉਹ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਪਰਿਵਾਰ ਨੂੰ ਇੱਕ ਚਮਤਕਾਰ ਦੀ ਉਮੀਦ ਹੈ। ਹਾਲਾਂਕਿ ਹੌਲੀ-ਹੌਲੀ ਪਰ ਧਰਮਿੰਦਰ ਹੁਣ ਜਵਾਬ ਦੇ ਰਹੇ ਹਨ।
ਇਸ ਦੌਰਾਨ ਬੀਤੀ ਰਾਤ ਤੋਂ ਹੀ ਮਸ਼ਹੂਰ ਹਸਤੀਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਕਈ ਸਿਤਾਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ ਸਨ। ਦੱਸਿਆ ਗਿਆ ਹੈ ਕਿ ਹਸਪਤਾਲ 'ਚ ਧਰਮਿੰਦਰ ਨੂੰ ਮਿਲਣ ਲਈ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਗੋਵਿੰਦਾ ਪਹੁੰਚੇ ਸਨ। ਲੇਕਿਨ ਉਸ ਸਮੇਂ ਧਰਮਿੰਦਰ ਆਈਸੀਯੂ ਵਿੱਚ ਸਨ ਅਤੇ ਇਸ ਕਾਰਨ ਉਹ ਸਾਰੇ ਧਰਮਿੰਦਰ ਨੂੰ ਨਹੀਂ ਮਿਲ ਸਕੇ।



