ਮੋਹਾਲੀ (ਪਾਇਲ): ਤੁਹਾਨੂੰ ਦੱਸ ਦਇਏ ਕਿ ਮੋਹਾਲੀ ਜ਼ਿਲੇ ਦੇ ਡੇਰਾਬੱਸੀ ਇਲਾਕੇ 'ਚ ਘੱਗਰ ਪੁਲ ਨੇੜੇ ਪੁਲਿਸ ਵੱਲੋਂ ਵੱਡਾ ਐਨਕਾਊਂਟਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪੁਲਿਸ ਦਾ ਦੋ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ।
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਇਸ ਮੁਕਾਬਲੇ ਦੌਰਾਨ ਪੂਰਾ ਇਲਾਕਾ ਗੋਲੀਆਂ ਨਾਲ ਗੂੰਜ ਉੱਠਿਆ। ਗੋਲੀਬਾਰੀ 'ਚ ਦੋਵੇਂ ਗੈਂਗਸਟਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਗੈਂਗਸਟਰ ਇੱਕ ਖਤਰਨਾਕ ਗੈਂਗ ਨਾਲ ਜੁੜੇ ਹੋਏ ਸਨ। ਫਿਲਹਾਲ ਉਹਨਾਂ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।



