ਨਵੀਂ ਦਿੱਲੀ (ਪਾਇਲ): ਇੱਥੇ ਦੱਸਣਾ ਬਣਦਾ ਹੈ ਕਿ ਪੱਛਮੀ ਦਿੱਲੀ ਦੀ ਤਿਲਕ ਨਗਰ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸਾਈਬਰ ਧੋਖਾਧੜੀ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕਰਦਿਆਂ, ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 42,57,200 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 16 ਜਾਅਲੀ ਏਟੀਐਮ ਕਾਰਡ, ਇੱਕ ਸਕੂਟਰ ਅਤੇ ਤਿੰਨ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ।
ਜਿਸ ਦੌਰਾਨ ਬੁੱਧਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿਸ਼ਨੂੰ ਗਾਰਡਨ ਇਲਾਕੇ ਦਾ ਇਕ ਪੁਰਾਣਾ ਸ਼ੱਕੀ ਵਿਅਕਤੀ ਸ਼ੀਤਲਾ ਮਾਤਾ ਰੋਡ 'ਤੇ ਸਥਿਤ ਇੰਡੀਅਨ ਬੈਂਕ ਦੇ ਏ.ਟੀ.ਐੱਮ 'ਤੇ ਜਾਅਲੀ ਕਾਰਡ ਰਾਹੀਂ ਪੈਸੇ ਕਢਵਾਉਣ ਲਈ ਆਵੇਗਾ। ਤੁਰੰਤ ਐਸਐਚਓ ਤਿਲਕ ਨਗਰ ਦੀ ਅਗਵਾਈ ਵਿੱਚ ਐਸਆਈ ਸੁਨੀਲ ਕੁਮਾਰ, ਹੈੱਡ ਕਾਂਸਟੇਬਲ ਰਾਜਬੀਰ, ਕਾਂਸਟੇਬਲ ਧਨੇਸ਼, ਰਾਕੇਸ਼, ਕਰਨ, ਧਰਮਪਾਲ ਅਤੇ ਲੇਡੀ ਕਾਂਸਟੇਬਲ ਪੂਨਮ ਦੀ ਟੀਮ ਨੇ ਘੇਰਾਬੰਦੀ ਕਰ ਲਈ। ਸ਼ੱਕੀ ਵਿਅਕਤੀ ਸਕੂਟਰ 'ਤੇ ਆਇਆ ਅਤੇ ਜਿਵੇਂ ਹੀ ਉਹ ਏਟੀਐਮ ਤੋਂ ਪੈਸੇ ਕਢਵਾਉਣ ਲੱਗਾ ਤਾਂ ਟੀਮ ਨੇ ਉਸ ਨੂੰ ਫੜ ਲਿਆ।
ਮੁਲਜ਼ਮ ਸਿਮਰਨ ਸੰਧੂ (48 ਸਾਲ) ਦੀ ਭੂਮਿਕਾ ਵਿਸ਼ਨੂੰ ਗਾਰਡਨ ਦੇ ਏ.ਟੀ.ਐਮ ਤੋਂ ਨਕਦੀ ਕਢਵਾਉਣ ਦੀ ਸੀ। ਉਸ ਕੋਲੋਂ 50 ਹਜ਼ਾਰ ਰੁਪਏ ਨਕਦ, 3 ਏਟੀਐਮ ਕਾਰਡ, ਇੱਕ ਸਕੂਟਰ ਅਤੇ ਇੱਕ ਮੋਬਾਈਲ ਬਰਾਮਦ ਹੋਇਆ ਹੈ। ਉਹ ਰੋਜ਼ਾਨਾ 1200 ਰੁਪਏ ਵਿੱਚ ਠੱਗੀ ਦਾ ਕੰਮ ਕਰਦਾ ਸੀ। ਸੰਜੀਵ ਅਰੋੜਾ ਉਰਫ਼ ਸੰਨੀ (51 ਸਾਲ) ਵਿਸ਼ਨੂੰ ਗਾਰਡਨ ਇਸ ਗਰੋਹ ਦਾ ਮਾਸਟਰਮਾਈਂਡ ਸੀ। ਉਹ ਫਰਜ਼ੀ ਏਟੀਐਮ ਕਾਰਡ ਬਣਾ ਕੇ ਸਪਲਾਈ ਕਰਦਾ ਸੀ। ਉਸ ਕੋਲੋਂ 11 ਏਟੀਐਮ ਕਾਰਡ ਅਤੇ 42,07,200 ਰੁਪਏ ਬਰਾਮਦ ਹੋਏ ਹਨ। ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ ਉਸਨੂੰ 2016 ਵਿੱਚ ਸੀਬੀਆਈ ਅਤੇ 2025 ਵਿੱਚ ਜਬਲਪੁਰ ਪੁਲਿਸ ਨੇ ਵੀ ਗ੍ਰਿਫਤਾਰ ਕੀਤਾ ਸੀ।ਉਹ ਸਾਈਬਰ ਧੋਖਾਧੜੀ ਵਿੱਚ ਇੱਕ ਬਦਨਾਮ ਅਪਰਾਧੀ ਸੀ।
ਦੱਸ ਦਇਏ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿੱਕੀ ਟੰਡਨ (44 ਸਾਲ) ਵਾਸੀ ਮੋਤੀ ਨਗਰ ਦੀ ਭੂਮਿਕਾ ਜ਼ਿਆਦਾ ਬਕਾਇਆ ਵਾਲੇ ਖਾਤਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਉਸ ਕੋਲੋਂ ਦੋ ਏਟੀਐਮ ਕਾਰਡ ਬਰਾਮਦ ਹੋਏ ਹਨ। ਉਸ ਨੂੰ 2016 ਵਿੱਚ ਸੀਬੀਆਈ ਅਤੇ 2025 ਵਿੱਚ ਜਬਲਪੁਰ ਪੁਲਿਸ ਨੇ ਵੀ ਫੜਿਆ ਸੀ। ਪੁਲੀਸ ਅਨੁਸਾਰ ਇਹ ਗਰੋਹ ਪੱਛਮੀ ਦਿੱਲੀ, ਦਵਾਰਕਾ, ਜਨਕਪੁਰੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਰਗਰਮ ਸੀ। ਫਿਲਹਾਲ ਗਿਰੋਹ ਦੇ ਹੋਰ ਮੈਂਬਰ ਸ਼ੁਭਮ, ਮਹਿੰਦਰ ਆਦਿ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।



