ਅੰਮ੍ਰਿਤਸਰ (ਪਾਇਲ): ਬੀ.ਐੱਸ.ਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਪੰਡੋਰੀ ਦੇ ਇਲਾਕੇ 'ਚ 8 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਇਕ ਵੱਡੇ ਡਰੋਨ ਰਾਹੀਂ ਕਰੀਬ 2 ਕਿਲੋ ਹੈਰੋਇਨ ਦਾ ਪੈਕੇਟ ਸੁੱਟਿਆ ਗਿਆ, ਜਿਸ ਬਾਰੇ ਬੀ.ਐੱਸ.ਐੱਫ. ਅਤੇ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਬਰਾਮਦ ਕੀਤੀ ਗਈ। ਜੇਕਰ ਪਿੰਡ ਪੰਡੋਰੀ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਪਹਿਲੀ ਵਾਰ ਡਰੋਨ ਨੇ ਐਂਟਰੀ ਕੀਤੀ ਹੈ, ਇਸ ਤੋਂ ਪਹਿਲਾਂ ਇਸ ਪਿੰਡ ਵਿੱਚ ਹੈਰੋਇਨ ਦੀ ਕੋਈ ਖੇਪ ਨਹੀਂ ਫੜੀ ਗਈ।



