ਦਮਿਸ਼ਕ (ਪਾਇਲ): ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਮਕਾਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗੇ ਗਏ, ਜਿਸ ਵਿੱਚ ਇੱਕ ਔਰਤ ਜ਼ਖਮੀ ਹੋ ਗਈ ਅਤੇ ਕਾਫੀ ਨੁਕਸਾਨ ਹੋਇਆ ਹੈ। ਦੱਸ ਦਇਏ ਕਿ ਸਰਕਾਰੀ ਮੀਡੀਆ ਨੇ ਵੀ ਇਸ ਬਾਰੇ ਖ਼ਬਰ ਸਾਂਝੀ ਕੀਤੀ ਹੈ।
ਦਮਿਸ਼ਕ ਦੇ ਪੱਛਮੀ ਇਲਾਕੇ ਮਾਜੇਹ 86 ਵਿੱਚ ਹੋਏ ਰਾਕੇਟ ਹਮਲੇ ਦੇ ਪਿੱਛੇ ਕੌਣ ਸੀ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਕਿਸੇ ਨੂੰ ਵੀ ਉਸ ਇਮਾਰਤ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ।
ਸੂਤਰਾਂ ਦੇ ਅਨੁਸਾਰ, "ਅਣਪਛਾਤੇ ਹਮਲਾਵਰਾਂ" ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ ਹੈ। ਜਿਸ ਸੰਬੰਧ 'ਚ ਸੁਰੱਖਿਆ ਬਲ ਮਾਮਲੇ ਦੀ ਜਾਂਚ ਕਰ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਸ਼ੁੱਕਰਵਾਰ ਰਾਤ ਹੋਏ ਧਮਾਕੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ ਹੈ ਅਤੇ ਇਹ ਧਮਾਕਾ ਇੱਕ ਮੋਬਾਈਲ ਲਾਂਚਰ ਤੋਂ ਦਾਗੇ ਗਏ ਰਾਕੇਟਾਂ ਕਾਰਨ ਹੋਇਆ।
ਸੀਰੀਆ ਦੀ ਰਾਜਧਾਨੀ ਵਿੱਚ ਧਮਾਕੇ ਦੀਆਂ ਘਟਨਾਵਾਂ ਅਸਾਧਾਰਨ ਨਹੀਂ ਹਨ, ਪਰ ਹਾਲ ਹੀ ਦੇ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਕਮੀ ਆਈ ਹੈ।



