ਲੰਡਨ (ਪਾਇਲ): ਬਰਤਾਨੀਆ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਗ਼ੈਰ-ਕਾਨੂੰਨੀ ਪਰਵਾਸ ਬਰਤਾਨੀਆ ਨੂੰ ਤੋੜ ਰਿਹਾ ਹੈ ਅਤੇ ਸ਼ਰਨਾਰਥੀਆਂ ਨੂੰ ਸਥਾਈ ਰਿਹਾਇਸ਼ ਹਾਸਲ ਕਰਨ ਲਈ 20 ਸਾਲ ਦੀ ਉਡੀਕ ਮਿਆਦ ਜਿਹੇ ਸਖ਼ਤ ਕਦਮਾਂ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਇਕਜੁੱਟ ਕੀਤਾ ਜਾ ਸਕੇ।
ਦੱਸ ਦਇਏ ਕਿ ਭਲਕੇ ਹਾਊਸ ਆਫ ਕਾਮਨਜ਼ ’ਚ ਬਿਆਨ ਦੇਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਦੱਖਣ ਏਸ਼ਿਆਈ ਵਿਰਾਸਤ ਬਾਰੇ ਕੈਬਨਿਟ ਮੰਤਰੀ ਨੇ ਕਿਹਾ, ‘‘ਮੈਂ ਦੇਖ ਸਕਦੀ ਹਾਂ ਤੇ ਮੈਨੂੰ ਪਤਾ ਹੈ ਕਿ ਮੇਰੇ ਸਹਿਯੋਗੀ ਵੀ ਦੇਖ ਸਕਦੇ ਹਨ ਕਿ ਗ਼ੈਰ-ਕਾਨੂੰਨੀ ਪਰਵਾਸ ਦੇਸ਼ ਨੂੰ ਤੋੜ ਰਿਹਾ ਹੈ। ਲੇਬਰ ਸਰਕਾਰ ਵਜੋਂ ਇਹ ਸਾਡਾ ਕੰਮ ਹੈ ਕਿ ਅਸੀਂ ਆਪਣਾ ਦੇਸ਼ ਇਕਜੁੱਟ ਕਰੀਏ ਅਤੇ ਜੇ ਅਸੀਂ ਇਸ ਨੂੰ ਨਹੀਂ ਸੁਲਝਾਉਂਦੇ ਤਾਂ ਮੈਨੂੰ ਲਗਦਾ ਹੈ ਕਿ ਸਾਡਾ ਦੇਸ਼ ਬਹੁਤ ਜ਼ਿਆਦਾ ਵੰਡਿਆ ਜਾਵੇਗਾ।’’



