ਟਰਨੋਪਿਲ (ਪਾਇਲ): ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰੂਸ ਨੇ ਪੱਛਮੀ ਯੂਕਰੇਨੀ ਸ਼ਹਿਰ ਟਰਨੋਪਿਲ ਵਿੱਚ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਿਸ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਜਿਸ ਕਾਰਨ 25 ਜਣੇ ਮਾਰੇ ਗਏ। ਰੂਸ ਨੇ ਯੂਕਰੇਨ ’ਤੇ 476 ਡਰੋਨ ਅਤੇ 48 ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਕਾਰਨ ਟਰਨੋਪਿਲ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਢਹਿ ਗਈਆਂ।
ਇਸ ਤੋਂ ਬਾਅਦ ਬਚਾਅ ਦਲਾਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਫਾਇਰ ਬ੍ਰਿਗੇਡ ਤੇ ਪੁਲਿਸ ਅਮਲੇ ਨੇ ਕਈ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਜਾਣਕਾਰੀ ਗ੍ਰਹਿ ਮੰਤਰੀ ਇਹੋਰ ਕਲਾਈਮੇਂਕੋ ਨੇ ਟੈਲੀਵਿਜ਼ਨ ਰਾਹੀਂ ਸਾਂਝੀ ਕੀਤੀ ਹੈ। ਇਸ ਹਮਲੇ ਵਿਚ ਕਈ ਬੱਚੇ ਵੀ ਜ਼ਖਮੀ ਹੋਏ ਹਨ।



