ਬੋਰਤਾਲਾਵ (ਪਾਇਲ): ਆਂਧਰਾ ਪ੍ਰਦੇਸ਼ ਦੇ ਮਾਰੇਦੁਮਿਲੀ ਵਿੱਚ ਇੱਕ ਮੁਕਾਬਲੇ ਵਿੱਚ ਛੇ ਨਕਸਲੀਆਂ ਨੂੰ ਗੋਲੀ ਮਾਰ ਕੇ ਮਾਰਨ ਤੋਂ ਇੱਕ ਦਿਨ ਬਾਅਦ ਅੱਜ ਉਸੇ ਖੇਤਰ ਵਿੱਚ ਹੋਈ ਗੋਲੀਬਾਰੀ ਵਿੱਚ ਸੱਤ ਹੋਰ ਨਕਸਲੀ ਮਾਰੇ ਗਏ। ਵਿਜੇਵਾੜਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਏਡੀਜੀਪੀ (ਇੰਟੈਲੀਜੈਂਸ) ਮਹੇਸ਼ ਚੰਦਰ ਲੱਧਾ ਨੇ ਕਿਹਾ ਕਿ ਅੱਜ ਮਾਰੇ ਗਏ ਨਕਸਲੀਆਂ ਵਿੱਚ ਤਿੰਨ ਔਰਤਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਛੱਤੀਸਗੜ੍ਹ-ਮੱਧ ਪ੍ਰਦੇਸ਼ ਸਰਹੱਦ ’ਤੇ ਨਕਸਲੀਆਂ ਨਾਲ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੇ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਛੱਤੀਸਗੜ੍ਹ ਦੇ ਬੋਰਤਾਲਾਵ ਇਲਾਕੇ ਨੇੜੇ ਕੰਘੁਰਰਾ ਦੇ ਜੰਗਲ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ।
ਜਿਸ ਦੌਰਾਨ ਰਾਜਨੰਦਗਾਓਂ ਰੇਂਜ ਦੇ ਇੰਸਪੈਕਟਰ ਜਨਰਲ ਅਭਿਸ਼ੇਕ ਸ਼ਾਂਡਿਲਿਆ ਨੇ ਦੱਸਿਆ ਕਿ ਪੁਲਿਸ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਨਕਸਲੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ। ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਪੁਲਿਸ ਦੇ ਇੰਸਪੈਕਟਰ ਆਸ਼ੀਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।



